ਅਮਰੀਕਾ ‘ਚ ਭਿਆਨਕ ਹੁੰਦੀ ਜਾ ਰਹੀ ਮਹਾਮਾਰੀ ਦੀ ਸਥਿਤੀ

0
998

ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਥੋੜੀ ਵੀ ਰਾਹਤ ਨਹੀਂ ਮਿਲੀ। ਇੱਥੇ ਪਿਛਲੇ ਦੋ ਮਹੀਨਿਆਂ ਦੇ ਮੁਕਾਬਲੇ ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਮੌਤਾਂ ਦੀ ਗਿਣਤੀ ਲਗਪਗ ਅੱਧੀ ਰਹਿ ਗਈ ਹੈ। ਯੂਐਸ ਵਿਚ ੬੧ ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਹੋਏ ਅਤੇ ੯੪੬ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹਰ ਦਿਨ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋ ਰਹੀਆਂ ਹਨ।
ਅਮਰੀਕਾ ਵਿਚ ੧੩੫,੮੦੮ ਲੋਕਾਂ ਦੀ ਮੌਤ:
ਸੰਯੁਕਤ ਰਾਜ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ੩੨ ਲੱਖ ੧੯ ਹਜ਼ਾਰ ਹੋ ਗਈ। ਕੁੱਲ ੧ ਲੱਖ ੩੫ ਹਜ਼ਾਰ ੮੦੮ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ੧੪ ਲੱਖ ੨੬ ਹਜ਼ਾਰ ਲੋਕ ਵੀ ਠੀਕ ਹੋ ਗਏ ਹਨ, ਜੋ ਕਿ ਸੰਕਰਮਿਤ ਕੁਲ ਦਾ ੪੪ ਪ੍ਰਤੀਸ਼ਤ ਹੈ।
ਅਮਰੀਕਾ ਦੇ ਨਿਊਯਾਰਕ ਸਿਟੀ ਵਿਚ ਸਭ ਤੋਂ ਵੱਧ ੪੨੫,੦੭੨ ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ਵਿਚ ਹੀ ੩੨,੩੪੩ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੈਲੀਫੋਰਨੀਆ ਵਿਚ ੩੦੩,੩੨੩ ਕੋਰੋਨਾ ਮਰੀਜ਼ਾਂ ਚੋਂ ੬,੮੫੦ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨਿਊ-ਜਰਸੀ, ਟੈਕਸਸ, ਮੈਸੇਚਿਉਸੇਟਸ, ਇਲੀਨੋਇਸ, ਫਲੋਰੀਡਾ ਵੀ ਸਭ ਤੋਂ ਪ੍ਰਭਾਵਿਤ ਹੋਏ।
ਕੋਰੋਨਾ ਵਾਇਰਸ ਦੀ ਮਾਰ ਪੂਰੇ ਵਿਸ਼ਵ ‘ਚ ਜਾਰੀ ਹੈ। ਦੁਨੀਆ ਭਰ ‘ਚ ਕੋਰੋਨਾ ਦੇ ਹੁਣ ਇਕ ਕਰੋੜ ੨੦ ਲੱਖ ਤੋਂ ਜ਼ਿਆਦਾ ਮਾਮਲੇ ਹੋ ਗਏ ਹਨ। ਪਿਛਲੇ ਸੱਤ ਮਹੀਨਿਆਂ ‘ਚ ਕੋਰੋਨਾ ਨਾਲ ਪੰਜ ਲੱਖ ੪੭ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਗੰਭੀਰ ਇਨਫਲੂਐਨਜ਼ਾ ਬਿਮਾਰੀਆਂ ਦੇ ਜਿਨ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਉਸ ਨਾਲ ਤਿੰਨ ਗੁਣਾ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ। ਸੰਕ੍ਰਮਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਜਿੱਥੇ ਲਾਕਡਾਊਨ ‘ਚ ਢਿੱਲ ਦੇ ਰਹੇ ਹਨ ਜਦਕਿ ਚੀਨ ਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ‘ਚ ਫਿਰ ਤੋਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਨੂੰ ਕਾਬੂ ‘ਚ ਰੱਖਣ ਲਈ ਫਿਰ ਤੋਂ ਸ਼ਟਡਾਊਨ ਲਾਗੂ ਕਰ ਚੁੱਕੇ ਹਨ। ਪਹਿਲਾਂ ਮਾਮਲਾ ਚੀਨ ‘ਚ ਪਿਛਲੇ ਸਾਲ ਦਸੰਬਰ ‘ਚ ਆਇਆ ਸੀ ਤੇ ਦੁਨੀਆ ਭਰ ‘ਚ ਇਸ ਦੇ ੬੦ ਲੱਖ ਮਾਮਲੇ ੧੪੯ ਦਿਨ ‘ਚ ਹੋਏ ਪਰ ਇਸ ਤੋਂ ਬਾਅਦ ਸਿਰਫ਼ ੩੯ ਦਿਨ ‘ਚ ਇਹ ਅੰਕੜਾ ਦੋਗੁਣਾ ਹੋ ਗਿਆ। ਇਕ ਕਰੋੜ ੨੦ ਲੱਖ ਮਾਮਲੇ ਹੋ ਗਏ ਹਨ। ਦੁਨੀਆ ‘ਚ ਹੁਣ ਤਕ ੫੪੬,੦੦੦ ਤੋਂ ਜ਼ਿਆਦਾ ਮੌਤ ਹੋ ਚੁੱਕੀਆਂ
ਹਨ।