ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਖੋਲ੍ਹਣ ਦੀ ਦਿੱਤੀ ਇਜਾਜ਼ਤ

0
1158

ਐਡਮਿੰਟਨ: ਕੈਨੇਡਾ ਸਰਕਾਰ ਨੇ ਪਿਛਲੇ ਕਾਫੀ ਸਮੇਂ ਦੂਜੇ ਵੀਜਿਆਂ ਵਾਗ ਸਟੱਡੀ ਵੀਜੇ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸਨ, ਜਿਸ ਕਰਕੇ ਬਹੁਤ ਸਾਰੇ ਬੱਚੇ ਆਪਣੀ ਅਗਲੀ ਪੜ੍ਹਾਈ ਕੈਨੇਡਾ ਕਰਨ ਲਈ ਇੰਤਜ਼ਾਰ ਕਰ ਰਹੇ ਸਨ। ਪਤਾ ਲੱਗਾ ਹੈ ਕਿ ਜਿਨ੍ਹਾ ਬੱਚਿਆਂ ਨੇ ਆਪਣਾ ਸਟੱਡੀ ਵੀਜਾ ਅਪਲਾਈ ਕੀਤਾ ਸੀ ਪਰ ਕੈਨੇਡਾ ਸਰਕਾਰ ਵੱਲੋਂ ਉਨ੍ਹਾ ਨੂੰ ਜੀ.ਐਸ. ਟੀ. ਭਰਨ ਲਈ ਪੱਤਰ ਜਾਰੀ ਨਹੀ ਕੀਤਾ ਸੀ ਤੇ ਉਸ ‘ਤੇ ਰੋਕ ਲਗਾ ਰੱਖੀ ਸੀ, ਹੁਣ ਇੰਮੀਗ੍ਰੇਸ਼ਨ ਨੇ ਬੱਚਿਆਂ ਨੂੰ ਜੀ.ਐਸ. ਟੀ. ਭਰਨ ਲਈ ਪੱਤਰ ਜਾਰੀ ਕਰ ਦਿੱਤੇ ਹਨ।
ਦੱਸਣਾ ਹੋਵੇਗਾ ਕਿ ਦੁਨੀਆ ਭਰ ਦੇ ਬੱਚੇ ਜਿਨ੍ਹਾ ਦਾ ਦਾਖਲਾ ਕੈਨੇਡਾ ਦੇ ਵੱਖ ਵੱਖ ਕਾਲਜਾ ਵਿਚ ਹੋਇਆ ਸੀ ਤੇ ਉਨ੍ਹਾ ਨੂੰ ਕੈਨੇਡਾ ਸਰਕਾਰ ਵੱਲੋਂ ਵੀਜ਼ਾ ਵੀ ਦੇ ਦਿੱਤਾ ਸੀ ਪਰ ਕੋਰੋਨਾ ਕਰਕੇ ਉਨ੍ਹਾ ਦੀ ਐਟਰੀ ‘ਤੇ ਰੋਕ ਲਗਾ ਦਿੱਤੀ ਸੀ ਤੇ ਉਨ੍ਹਾ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਹੋਈ ਸੀ ਤੇ ਹੁਣ ਉਹ ਬੱਚੇ ਜਲਦੀ ਕੈਨੇਡਾ ਵਿਚ ਆ ਕੇ ਆਪਣੀ ਪੜ੍ਹਾਈ ਰੈਗੂਲਰ ਜਾਰੀ ਕਰ ਲੈਣਗੇ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਜਿਨ੍ਹਾ ਬੱਚਿਆਾ ਨੂੰ ਆਨਲਾਈਨ ਪੜ੍ਹਾਈ ਕਰਦਿਆਂ ਇੱਕ ਸਾਲ ਦਾ ਸਮਾ ਹੋ ਗਿਆ, ਉਨ੍ਹਾ ਨੂੰ ਵਰਕ ਪਰਮਿੰਟ ਆਉਣ ਸਾਰ ਜਾਰੀ ਕੀਤੇ ਜਾਣਗੇ ਤੇ ਇਹ ਆਪਣੀ ਅਧੂਰੀ ਪੜ੍ਹਾਈ ਨੂੰ ਪੂਰੀ ਕਰਕੇ ਆਪਣੀ ਪੀ.ਆਰ. ਪਾ ਸਕਣਗੇ।