ਭਾਰਤ ‘ਚ ਕਰੋਨਾ ਦੇ ਮਾਮਲੇ ਛੇ ਲੱਖ ਤੋਂ ਪਾਰ

0
916

ਦਿੱਲੀ: ਭਾਰਤ ‘ਚ ਇੱਕ ਦਿਨ ਅੰਦਰ ਕਰੋਨਾ ਦੇ ੧੯੧੪੮ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਅੱਜ ਛੇ ਲੱਖ ਤੋਂ ਪਾਰ ਚਲੀ ਗਈ ਹੈ ਤੇ ੪੩੪ ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ੧੭੮੩੪ ਹੋ ਗਈ ਹੈ। ਸਿਰਫ਼ ਪੰਜ ਦਿਨ ਪਹਿਲਾਂ ਹੀ ਪੀੜਤਾਂ ਦਾ ਅੰਕੜਾ ਪੰਜ ਲੱਖ ਤੋਂ ਟੱਪਿਆ ਸੀ। ਦੇਸ਼ ‘ਚ ਕਰੋਨਾ ਦੇ ਮਾਮਲੇ ਇੱਕ ਲੱਖ ਹੋਣ ‘ਚ ੧੧੦ ਦਿਨ ਲੱਗੇ ਸੀ ਜਦਕਿ ਸਿਰਫ਼ ੪੪ ਦਿਨਾਂ ਅੰਦਰ ਮਾਮਲੇ ਛੇ ਲੱਖ ਤੋਂ ਪਾਰ ਚਲੇ ਗਏ
ਹਨ। ਦੇਸ਼ ‘ਚ ਕਰੋਨਾ ਦੇ ਮਾਮਲੇ ੬,੦੪,੬੪੧ ਹੋ ਗਏ ਹਨ। ਇਸ ਰੋਗ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ੩,੫੯,੮੫੯ ਹੋ ਗਈ ਹੈ ਜਦਕਿ ਸਰਗਰਮ ਕੇਸਾਂ ਦੀ ਗਿਣਤੀ ੨,੨੬,੯੪੭ ਹੈ। ਦੇਸ਼ ‘ਚ ਹੁਣ ਤੱਕ ੫੯.੫੨% ਮਰੀਜ਼ ਠੀਕ ਹੋਏ ਹਨ। ਦੇਸ਼ ਅੰਦਰ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ (੮੦੫੩), ਦਿੱਲੀ (੨੮੦੩), ਗੁਜਰਾਤ (੧੮੩੪), ਤਾਮਿਲ ਨਾਡੂ (੧੨੬੪) ਅਤੇ ਯੂਪੀ (੭੧੮) ‘ਚ ਹੋਈਆਂ ਹਨ।