ਤਾਜ ਮਹੱਲ ਸਮੇਤ ਸਾਰੇ ਸਮਾਰਕ 6 ਤੋਂ ਮੁੜ ਖੁੱਲ੍ਹਣਗੇ

0
1477

ਦਿੱਲੀ: ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਨੇ ਦੱਸਿਆ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏ. ਐਸ. ਆਈ.) ਵਲੋਂ ਸੰਭਾਲੇ ਜਾਣ ਵਾਲੇ ਸਾਰੇ ਸਮਾਰਕ ਤੇ ਵਿਰਾਸਤੀ ਸਥਾਨ ੬ ਜੁਲਾਈ ਤੋਂ ਲੋਕਾਂ ਲਈ ਮੁੜ ਖੋਲ੍ਹੇ ਜਾਣਗੇ।
ਇਸ ਤੋਂ ਪਹਿਲਾਂ ਜੂਨ ‘ਚ ਸੱਭਿਆਚਾਰ ਮੰਤਰਾਲੇ ਨੇ ੩੦੦੦ ਸਮਾਰਕਾਂ ‘ਚੋਂ ੮੨੦ ਸਮਾਰਕ ਖੋਲ੍ਹੇ ਸਨ, ਜਿਨ੍ਹਾਂ ‘ਚ ਧਾਰਮਿਕ ਸਮਾਗਮ ਹੁੰਦੇ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਰਕੇ ੧੭ ਮਾਰਚ ਤੋਂ ਏ.ਐਸ.ਆਈ. ਵਲੋਂ ਸੰਭਾਲੇ ਜਾਣ ਵਾਲੇ ਤਾਜ ਮਹੱਲ ਸਮੇਤ ੩੬੯੧ ਸਮਾਰਕ ਤੇ ਪੁਰਾਤਨ ਸਥਾਨ ਬੰਦ ਪਏ ਹਨ।