ਯੂ.ਕੇ. ‘ਚ ਗੁਰਦੁਆਰਿਆਂ ‘ਚ ਕੜਾਹ ਪ੍ਰਸਾਦ, ਲੰਗਰ ਵਰਤਾਉਣ ਅਤੇ ਕੀਰਤਨ ਕਰਨ ਦੀ ਇਜਾਜ਼ਤ

0
1385

ਲੰਡਨ: ਯੂ.ਕੇ. ਸਰਕਾਰ ਵਲੋਂ ਧਾਰਮਿਕ ਅਸਥਾਨਾਂ ਨੂੰ ਹੋਰ ਸੇਵਾਵਾਂ ਦੇਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤਹਿਤ ਗੁਰਦੁਆਰੇ ਸਾਹਿਬਾਨਾਂ ਵਿਚ ਕੜਾਹ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਆਗਿਆ ਵੀ ਹੋਵੇਗੀ ਅਤੇ ਨਾਲ ਹੀ ਕੀਰਤਨ ਕਰਨ ਦੀ ਵੀ ਖੁੱਲ੍ਹ ਹੋਵੇਗੀ। ਅਜਿਹਾ ਕਰਨ ਮੌਕੇ ਹਰ ਧਾਰਮਿਕ ਅਸਥਾਨ ਨੂੰ ਖੁਦ ਆਪਣੇ ਅਨੁਸਾਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਢੁਕਵੇਂ ਯਤਨ ਕਰਨੇ ਹੋਣਗੇ ਪਰ ਵਿਆਹ ਅਤੇ ਅੰਤਿਮ ਅਰਦਾਸ ਮੌਕੇ ੩੦ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਹੈ।
ਨਵੇਂ ਨਿਰਦੇਸ਼ਾਂ ਅਨੁਸਾਰ ਇਕੋ ਪਰਿਵਾਰ ਦੇ ਮੈਂਬਰ ਇੱਕ ਥਾਂ ਇਕੱਠੇ ਬੈਠ ਸਕਦੇ ਹਨ ਪਰ ਬਾਕੀਆਂ ਤੋਂ ਘੱਟੋ-ਘੱਟ ੧ ਮੀਟਰ ਦੀ ਦੂਰੀ ਰੱਖਣੀ ਜ਼ਰੂਰੀ ਹੋਵੇਗੀ। ਕੀਰਤਨ, ਕਥਾ ਕਰਨ ਮੌਕੇ ਪ੍ਰਚਾਰਕਾਂ ਅੱਗੇ ਪਲੈਕਸੀ ਗਲਾਸ ਸਕਰੀਨ ਸਨੀਜ ਗਾਰਡ ਲਗਾਉਣ ਦੀ ਸਲਾਹ ਦਿੱਤੀ ਹੈ।