ਅਮਰੀਕਾ ਦੇ ਕਰੋੜਾਂ ਲੋਕ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ‘ਚ ਅਸਮਰਥ

0
1472

ਨਿਊਯਾਰਕ: ਅਮਰੀਕਾ ‘ਚ ਕਰੋੜਾਂ ਲੋਕ ਵੱਖ-ਵੱਖ ਤਰ੍ਹਾਂ ਲਏ ਹੋਏ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ‘ਚ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ। ਕੋਰੋਨਾ ਵਾਇਰਸ ਕਾਰਣ ਅਮਰੀਕਾ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਈ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਲਈ ਲੋਨ ਲਏ ਸਨ, ਉਹ ਇਸ ਸਮੇਂ ਉਨ੍ਹਾਂ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ‘ਚ ਬੇਵੱਸ ਹਨ। ਆਟੋ ਲੋਨ ਅਤੇ ਹੋਰ ਕਈ ਤਰ੍ਹਾਂ ਦੇ ਲੋਨ ਲੈਣ ਵਾਲੇ ਲੋਕ ਵੀ ਕਿਸ਼ਤਾਂ ਅਦਾ ਕਰਨ ‘ਚ ਮੁਸ਼ਕਲ ਮਹਿਸੂਸ ਕਰ ਰਹੇ ਹਨ। ਇਕ ਅਨੁਮਾਨ ਮੁਤਾਬਕ ੧ ਮਾਰਚ ਤੋਂ ਬਾਅਦ ਅਜਿਹੇ ਲੋਕਾਂ ਦੀ ਗਿਣਤੀ ‘ਚ ਵਿਸਤਾਰ ਹੋਇਆ ਹੈ, ਜਿੱਥੇ ਪਹਿਲਾਂ ਇਹ ਗਿਣਤੀ ੧੦੦ ਮਿਲੀਅਨ ਦੇ ਲੱਗਭੱਗ ਸੀ ਹੁਣ ਉਹ ਜ਼ਿਆਦਾ ਹੋ ਕੇ ੧੦੬ ਮਿਲੀਅਨ ਹੋ ਗਈ ਹੈ।
ਅਪ੍ਰੈਲ ‘ਚ ਅਜਿਹੇ ਲੋਕਾਂ ਦੀ ਗਿਣਤੀ ਮੁਸ਼ਕਲ ਦੇ ਨਾਲ ੩੫ ਮਿਲੀਅਨ ਸੀ ਅਤੇ ਹੁਣ ਇਸ ‘ਚ ੩ ਗੁਣਾ ਵਿਸਤਾਰ ਹੋ ਗਿਆ ਹੈ।
ਇਕ ਕ੍ਰੈਡਿਟ ਰਿਪੋਰਟਿੰਗ ਫਰਮ ਟਰਾਂਸ ਯੂਨੀਅਨ ਮੁਤਾਬਕ ਸਭ ਤੋਂ ਜ਼ਿਆਦਾ ਮੁਸ਼ਕਲ ਵਿਦਿਆਰਥੀਆਂ ਨੂੰ ਆ ਰਹੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਲਈ ਲੋਨ ਲਿਆ
ਸੀ।