ਕੁਤੁਬਮੀਨਾਰ ਤੋਂ ਵੀ ਵੱਡਾ ਉਲਕਾ ਪਿੰਡ ਤੇਜ਼ੀ ਨਾਲ ਵੱਧ ਰਿਹੈ ਧਰਤੀ ਵੱਲ

0
1542

ਧਰਤੀ ਦੇ ਨੇੜਿਓਂ ਇਕ ਬਹੁਤ ਵੱਡਾ ਐਸਟੇਰਾਇਡ ਲੰਘਣ ਵਾਲਾ ਹੈ। ਜਾਣਕਾਰੀ ਮੁਤਾਬਕ ਇਹ ਐਸਟੇਰਾਇਡ ਕੁਤੁਬਮੀਨਾਰ ਤੋਂ ਚਾਰ ਗੁਣਾ ਅਤੇ ਸਟੈਚੂ ਆਫ ਲਿਬਰਟੀ ਤੋਂ ਤਿੰਨ ਗੁਣਾ ਵੱਡਾ ਹੈ। ਇਸ ਮਹੀਨੇ ਧਰਤੀ ਦੇ ਨੇੜਿਓਂ ਲੰਘਣ ਵਾਲਾ ਇਹ ਤੀਸਰਾ ਐਸਟੇਰਾਇਡ ਹੈ। ਇਸ ਤੋਂ ਪਹਿਲਾਂ ੬ ਜੂਨ ਅਤੇ ੮ ਜੂਨ ਨੂੰ ਧਰਤੀ ਦੇ ਨੇੜਿਓਂ ਐਸਟੇਰਾਇਡ ਲੰਘ ਚੁੱਕੇ ਹਨ। ਇਸ ਐਸਟੇਰਾਇਡ ਦਾ ਨਾਂ ੨੦੧੦ ਐਨ ਵਾਈ ੬੫ ਹੈ।
ਇਹ ੧੯੧੭ ਫੁੱਟ ਲੰਬਾ ਹੈ। ਯਾਨੀ ਸਟੈਚੂ ਆਫ ਲਿਬਰਟੀ ਤੋਂ ਲਗਭਗ ਤਿੰਨ ਗੁਣਾ ਅਤੇ ਕੁਤੁਬਮੀਨਾਰ ਤੋਂ ਚਾਰ ਗੁਣਾ ਵੱਡਾ। ਸਟੂਚੂ ਆਫ ਲਿਬਰਟੀ ੩੧੦ ਫੁੱਟ ਅਤੇ ਕੁਤੁਬਮੀਨਾਰ ੨੪੦ ਫੁੱਟ ਲੰਬੀ ਹੈ।
ਰਫਤਾਰ ਦੀ ਗੱਲ ਕਰੀਏ ਤਾਂ ਐਸਟੇਰਾਇਡ ੪੬,੪੦੦ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ।