ਬੀ.ਸੀ. ਨੂੰ ਕੈਨੇਡਾ ਦਾ ਇਕ ਮਜਬੂਤ ਸੂਬਾ ਬਣਾਵਾਂਗੇ: ਹੌਰਗਨ

0
1526

ਵਿਕਟੋਰੀਆ: ਥਰੋਨ ਸਪੀਚ ਪੂਰੇ ਬੀ ਸੀ ਵਿੱਚ ਉਨ੍ਹਾਂ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਨ੍ਹਾਂ ਨੂੰ ਲੋਕ ਉਨ੍ਹਾਂ ਵਧੇਰੇ ਮਜ਼ਬੂਤ ਜਨਤਕ ਸੇਵਾਵਾਂ, ਨੀਤੀਆਂ ਰਾਹੀਂ ਜੋ ਜੀਵਨ ਨੂੰ ਜ਼ਿਆਦਾ ਖ਼੍ਰੀਦ-ਪਹੁੰਚ ਯੋਗ ਬਣਾ ਰਹੀਆਂ ਹਨ, ਅਤੇ ਉਨ੍ਹਾਂ ਅਵਸਰਾਂ ਰਾਹੀਂ ਜੋ ਇਕ ਮਜ਼ਬੂਤ, ਸਥਿਰ ਆਰਥਕਤਾ ਹਰ ਕਿਸੇ ਲਈ ਪ੍ਰਦਾਨ ਕਰ ਸਕਦੀ ਹੈ, ਦੇਖਣਾ ਸ਼ੁਰੂ ਕਰ ਰਹੇ ਹਨ।
“ਬ੍ਰਿਟਿਸ਼ ਕੋਲੰਬੀਆ ਨਿਵਾਸੀ ਇੱਕ ਅਜਿਹੀ ਸਰਕਾਰ ਦੇ ਲਾਭ ਦੇਖ ਰਹੇ ਹਨ ਜੋ ਲੋਕਾਂ ਨੂੰ ਪਹਿਲ ਦਿੰਦੀ ਹੈ,” ਪ੍ਰੀਮੀਅਰ ਜੌਨ ਹੋਰਗਨ ਨੇ ਕਿਹਾ, “ਸਾਲਾਂ ਬੱਧੀ ਪਿਛੜੇ ਰਹਿਣ ਤੋਂ ਬਾਦ, ਲੋਕਾਂ ਨੇ ਪ੍ਰਗਤੀ ਕਰਨੀ ਆਰੰਭ ਕੀਤੀ ਹੈ-ਪਰ ਸਾਡਾ ਕੰਮ ਹਾਲੇ ਖ਼ਤਮ ਨਹੀਂ ਹੋਇਆ। ਅੱਜ ਦੀ ਥਰੋਨ ਸਪੀਚ ਦਰਸਾਉਂਦੀ ਹੈ ਕਿ ਸਾਡੀ ਸਰਕਾਰ ਬੀ ਸੀ ਨੂੰ ਅਗਾਂਹ ਤੋਰਨਾ ਜਾਰੀ ਰੱਖੇਗੀ ਅਤੇ ਹਰ ਕਿਸੇ ਲਈ ਇੱਕ ਮਜ਼ਬੂਤ ਸੂਬੇ ਦਾ ਨਿਰਮਾਣ ਕਰੇਗੀ।”
ਸਰਕਾਰ ਰਿਹਾਇਸ਼ੀ ਸੰਕਟ ਦੇ ਸਮਾਧਾਨ ਲਈ ਲੋਕਾਂ ਲਈ ਨਵੇਂ ਘਰਾਂ ਦੀ ਉਸਾਰੀ ਕਰਨ ਅਤੇ ਸੱਟੇਬਾਜ਼ੀ ਅਤੇ ਧੋਖਾਧੜੀ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਯੋਜਨਾ ਨੂੰ ਜਾਰੀ ਰੱਖ ਰਹੀ ਹੈ। ਹੋਮਜ਼ ਫ਼ੌਰ ਬੀ ਸੀ ਯੋਜਨਾ ਆਰੰਭ ਕਰਨ ਦੇ ਦੋ ਸਾਲਾਂ ਬਾਦ, ੨੩,੦੦੦ ਨਵੇਂ ਖ਼੍ਰੀਦ-ਪਹੁੰਚ ਯੋਗ ਘਰ ਬਣ ਰਹੇ ਹਨ ਜਾਂ ਮੁਕੰਮਲ ਹੋ ਚੁੱਕੇ ਹਨ। ਇਸ ਸਾਲ, ਸਰਕਾਰ ਲੋਕਾਂ ਲਈ ਹੋਰ ਖ਼੍ਰੀਦ-ਪਹੁੰਚ ਯੋਗ ਘਰਾਂ ਦੀ ਉਸਾਰੀ ਜਾਰੀ ਰੱਖੇਗੀ, ਅਤੇ ਕਿਰਾਏਦਾਰਾਂ ਨੂੰ ਨਾਜਾਇਜ਼ ਜਾਂ ਗ਼ੈਰਕਾਨੂੰਨੀ ਢੰਗ ਨਾਲ ਕੱਢੇ ਜਾਣ ਵਿਰੁੱਧ ਵਧੇਰੇ ਸੁਰੱਖਿਆ ਦੇਵੇਗੀ। ਕਾਲੇ ਧਨ ਨੂੰ ਜਾਇਜ਼ ਬਣਾਉਣ (ਮਨੀ ਲੌਂਡਰਿੰਗ) ਬਾਰੇ ਪੜਤਾਲ ਨਾਲ ਇਹ ਯਕੀਨੀ ਬਣੇਗਾ ਕਿ ਬੀ ਸੀ ਦੀ ਆਰਥਕਤਾ ਲੋਕਾਂ ਲਈ ਕੰਮ ਕਰੇ ਨਾ ਕਿ ਸੰਗਠਤ ਅਪਰਾਧ ਲਈ।
ਬਹੁਤ ਲੰਮੇ ਸਮੇਂ ਤੱਕ, ਬੀ ਸੀ ਦੇ ਪ੍ਰਵਾਰ ਖ਼੍ਰੀਦ-ਪਹੁੰਚ ਯੋਗ ਬਾਲ-ਸੰਭਾਲ ਦੀ ਤਲਾਸ਼ ਲਈ ਸੰਘਰਸ਼ ਕਰਦੇ ਰਹੇ ਹਨ। ਦੋ ਸਾਲ ਪਹਿਲਾਂ, ਸਰਕਾਰ ਨੇ ਸੂਬੇ ਨੂੰ ਯੂਨੀਵਰਸਲ ਬਾਲ-ਸੰਭਾਲ ਦੇ ਰਾਹ ‘ਤੇ ਤੋਰਿਆ। ਸਰਕਾਰ ਨੇ ਫ਼ੀਸਾਂ ਘੱਟ ਕੀਤੀਆਂ ਅਤੇ ਖ਼੍ਰੀਦ-ਪਹੁੰਚ ਯੋਗ ਬਾਲ-ਸੰਭਾਲ ਲਾਭ ਲੈ ਕੇ ਆਂਦਾ, ਜਿਸ ਨਾਲ ਹੁਣ ਤੱਕ ਮਾਪਿਆਂ ਨੂੰ ੩੨੦ ਮਿਲੀਅਨ ਡਾਲਰ ਦੀ ਬੱਚਤ ਹੋਈ ਹੈ। ਦੋ ਸਾਲਾਂ ਵਿੱਚ ੧੦,੦੦੦ ਤੋਂ ਵੱਧ ਨਵੀਆਂ ਬਾਲ-ਸੰਭਾਲ ਥਾਵਾਂ ਲਈ ਮਾਲੀ ਮਦਦ ਦਿੱਤੀ ਹੈ। ਇਸ ਸਾਲ, ਸਰਕਾਰ ਹੋਰ ਬਾਲ-ਸੰਭਾਲ ਥਾਵਾਂ ਉਤਪੰਨ ਕਰ ਕੇ, ਹੋਰ ਮੁਢਲਾ ਬਚਪਨ ਸਿੱਖਿਅਕਾਂ ਨੂੰ ਸਿਖਲਾਈ ਦੇ ਕੇ ਅਤੇ ਸਕੂਲ ਸਮੇਂ ਤੋਂ ਪਹਿਲਾਂ ਅਤੇ ਸਕੂਲ ਸਮੇਂ ਤੋਂ ਬਾਦ ਸੰਭਾਲ ਲਈ ਪ੍ਰਬੰਧ ਕਰਨ ਵਾਸਤੇ ਸਕੂਲ ਜ਼ਿਲ੍ਹਿਆਂ ਨਾਲ ਭਾਈਵਾਲੀ ਕਰ ਕੇ ਇਸ ਪ੍ਰਗਤੀ ਨੂੰ ਜਾਰੀ ਰੱਖੇਗੀ।
ਤਿੰਨ ਸਾਲ ਤੋਂ ਘੱਟ ਸਮੇਂ ਵਿੱਚ, ਬੀ ਸੀ ਸਰਕਾਰ ਨੇ ੧੩ ਹਸਪਤਾਲ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ੧੨ ਫ਼ੌਰੀ ਅਤੇ ਮੁਢਲੀ ਸੰਭਾਲ ਕੇਂਦਰ ਖੋਲ੍ਹੇ ਹਨ ਅਤੇ ਦੋ ਹੋਰ ਖੁੱਲ੍ਹਣ ਵਾਲੇ ਹਨ।
ਫ਼ੇਅਰ ਫ਼ਾਰਮਾਕੇਅਰ ਵਿੱਚ ਕੀਤੇ ਸੁਧਾਰਾਂ ਨਾਲ ਨੁਸਖ਼ੇ ਨਾਲ ਮਿਲਣ ਵਾਲੀਆਂ ਦਵਾਈਆਂ ਵਧੇਰੇ ਖ਼੍ਰੀਦ-ਪਹੁੰਚ ਯੋਗ ਹੋ ਗਈਆਂ ਹਨ। ਚੂਲੇ ਅਤੇ ਗੋਡਿਆਂ ਦੇ ਉਪ੍ਰੇਸ਼ਨਾਂ ਲਈ ਉਡੀਕ ਸਮਾਂ ਘਟ ਗਿਆ ਹੈ ਅਤੇ ਐੱਮ ਆਰ ਆਈ ਜਾਂਚਾਂ ਦੀ ਗਿਣਤੀ ਵਧ ਗਈ ਹੈ। ਅਤੇ ਲੰਮੇ ਸਮੇਂ ਦੀ ਸੰਭਾਲ ਵਾਲੀਆਂ ਥਾਂਵਾਂ ਵਿੱਚ ਬਜ਼ੁਰਗ਼ਾਂ ਨੂੰ ਸਿੱਧੀ ਸਹਾਇਤਾ ਜ਼ਿਆਦਾ ਸਮੇਂ ਲਈ ਮਿਲ ਰਹੀ ਹੈ। ਆਉਂਦੇ ਸਾਲ, ਸਰਕਾਰ ਬਿਹਤਰ ਅਤੇ ਵਧੇਰੇ ਤੇਜ਼ੀ ਨਾਲ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਕੰਮ ਕਰਦੀ ਰਹੇਗੀ।
ਮੂਲਵਾਸੀ ਲੋਕਾਂ ਨਾਲ ਮੇਲ ਮਿਲਾਪ ਹਾਲੇ ਵੀ ਇੱਕ ਅੰਤਰ-ਸਰਕਾਰੀ ਤਰਜੀਹ ਹੈ। ਦੋ ਸਾਲਾਂ ਵਿੱਚ, ਸਰਕਾਰ ਨੇ ਮੂਲਵਾਸੀ ਲੋਕਾਂ ਨਾਲ ਤੈਅ ਕੀਤੀਆਂ ਤਰਜੀਹਾਂ ਵਿੱਚ ਮਹੱਤਵਪੂਰਣ ਨਿਵੇਸ਼ ਕੀਤਾ ਹੈ, ਜਿਸ ਵਿੱਚ ਲੰਮੇ ਸਮੇਂ ਲਈ ਮਾਲੀਏ ਦੀ ਹਿੱਸੇਦਾਰੀ, ਭਾਸ਼ਾ ਦੀ ਪੁਨਰ-ਸੁਰਜੀਤੀ, ਮੂਲਵਾਸੀ ਮਿੱਤਰਤਾ ਕੇਂਦਰਾਂ ਲਈ ਮਾਲੀ ਮਦਦ, ਸੱਭਿਆਚਾਰ-ਅਨੁਕੂਲ ਸਿਹਤ-ਸੰਭਾਲ ਅਤੇ ਮਾਨਸਕ-ਸਿਹਤ ਸਹਾਇਤਾ, ਅਤੇ ਰਾਖਵੀਂ ਜ਼ਮੀਨ ‘ਤੇ ਜਾਂ ਉਸ ਤੋਂ ਬਾਹਰ ਮੂਲਵਾਸੀ ਰਿਹਾਇਸ਼ਾਂ ਸ਼ਾਮਲ ਹਨ। ਵਿਧਾਨ ਸਭਾ ਦੁਆਰਾ ਮੂਲਵਾਸੀ ਲੋਕਾਂ ਦੇ ਅਧਿਕਾਰ ਕਾਨੂੰਨ ਬਾਰੇ ਐਲਾਨਨਾਮੇ ਨੂੰ ਸਰਬਸੰਮਤੀ ਨਾਲ ਦਿੱਤੀ ਮਨਜ਼ੂਰੀ ਨੂੰ ਅੱਗੇ ਤੋਰਦਿਆਂ, ਅਗਲਾ ਕਦਮ ਹੈ ਇੱਕ ਕਾਰਜ-ਯੋਜਨਾ, ਜਿਸ ਨੂੰ ਸਰਕਾਰ ਮੂਲਵਾਸੀ ਲੋਕਾਂ ਦੀ ਸਲਾਹ ਅਤੇ ਸਹਿਯੋਗ ਨਾਲ ਵਿਕਸਤ ਕਰੇਗੀ। ਕਲੀਨ ਬੀ ਸੀ (ਛਲeaਨਭਛ) ਇੱਕ ਸਥਿਰ ਆਰਥਕਤਾ, ਜੋ ਲੋਕਾਂ ਲਈ ਕੰਮ ਕਰੇ, ਨੂੰ ਵਿਕਸਤ ਕਰਨ ਲਈ ਸਰਕਾਰ ਦੀ ਰਣਨੀਤੀ ਦਾ ਇੱਕ ਜ਼ਰੂਰੀ ਹਿੱਸਾ ਹੈ। ਹੁਣ ਜਦੋਂ ਕਿ ਕਲੀਨ ਬੀ ਸੀ ਆਪਣੇ ਦੂਜੇ ਸਾਲ ਵਿੱਚ ਦਾਖ਼ਲ ਹੋ ਰਹੀ ਹੈ, ਤਾਂ ਬੀ ਸੀ ਸੂਬਾ ਉਤਸਰਜਨ ਘਟਾਉਣ ਅਤੇ ਬੀ ਸੀ ਦੇ ਤਕਨਾਲੋਜੀ ਅਤੇ ਨਵੀਂ ਖੋਜ ਦੇ ਖੇਤਰਾਂ ਵਿੱਚ ਅਵਸਰ ਵਧਾਉਣ ਲਈ ਕੰਮ ਕਰਦਾ ਰਹੇਗਾ। ਇਸ ਸਾਲ, ਬੀ ਸੀ ਵੱਲੋਂ ਇਹ ਯਕੀਨੀ ਬਣਾਉਣ ਲਈ ਕਿ ਭਾਈਚਾਰੇ, ਮੌਸਮ ਵਿਚਲੀਆਂ ਤਬਦੀਲੀਆਂ ਅਤੇ ਵਾਤਾਵਰਣ ਦੇ ਹੋਰ ਪ੍ਰਭਾਵਾਂ ਲਈ ਤਿਆਰ ਰਹਿਣ, ਇੱਕ ਵਾਤਾਵਰਣ ਅਨੁਕੂਲਤਾ ਰਣਨੀਤੀ ਜਾਰੀ ਕੀਤੀ ਜਾਵੇਗੀ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਇਸ ਨੂੰ ਬੀ ਸੀ ਦੀਆਂ ਕਚਰਾ ਇਕੱਠਾ ਕਰਨ ਵਾਲੀਆਂ ਥਾਂਵਾਂ ਅਤੇ ਜਲਮਾਰਗਾਂ ਤੋਂ ਦੂਰ ਰੱਖਣ ਲਈ ਇੱਕ ਕਾਰਜ-ਯੋਜਨਾ ਜਾਰੀ ਕੀਤੀ ਜਾਵੇਗੀ।
ਤਕਨਾਲੋਜੀ ਅਤੇ ਨਵੀਂ ਖੋਜ ਵਿੱਚ ਨਿਵੇਸ਼ ਨਾਲ ਸਾਰੇ ਖੇਤਰਾਂ ਵਿੱਚ ਬੀ ਸੀ ਦੀ ਆਰਥਕਤਾ ਬਦਲ ਰਹੀ ਹੈ। ਇਸ ਸਾਲ, ਸਰਕਾਰ ਕਾਰੋਬਾਰਾਂ ਨਾਲ ਕੰਮ ਕਰੇਗੀ ਤਾਂ ਕਿ ਬੀ ਸੀ ਦੇ ਉਦਯੋਗਾਂ ਨੂੰ ਘੱਟ ਕਾਰਬਨ ਵਾਲੇ ਉਤਪਾਦਾਂ ਦੇ ਮੁਕਾਬਲੇ ਵਿੱਚ ਪੂਰਤੀਕਰਤਾ ਵੱਜੋਂ ਉਭਾਰਿਆ ਜਾ ਸਕੇ। ਤਕਨਾਲੋਜੀ ਅਤੇ ਨਵੀਂ ਖੋਜ ਬੀ ਸੀ ਦੀਆਂ ਕੁਦਰਤੀ ਸੋਮਿਆਂ ਵਿੱਚ ਚਿਰ ਤੋਂ ਮੌਜੂਦ ਸ਼ਕਤੀਆਂ ਨਾਲ ਮਿਲ ਕੇ ਇੱਕ ਲਚਕੀਲੀ, ਸਥਿਰ ਆਰਥਕਤਾ ਜੋ ਲੋਕਾਂ ਲਈ ਚੰਗੀਆਂ ਨੌਕਰੀਆਂ ਅਤੇ ਅਵਸਰ ਪੈਦਾ ਕਰੇ, ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰ ਰਹੀਆਂ ਹਨ। ਜਿਵੇਂ ਜਿਵੇਂ ਜੰਗਲਾਤ ਉਦਯੋਗ ਬਦਲ ਰਿਹਾ ਹੈ, ਸਰਕਾਰ ਜੰਗਲਾਤ ਕਾਮਿਆਂ ਅਤੇ ਭਾਈਚਾਰਿਆਂ ਦੀ ਮਦਦ ਕਰਦੀ ਆ ਰਹੀ ਹੈ ਅਤੇ ਇਸ ਉਦਯੋਗ ਨੂੰ ਮੁਕਾਬਲੇ ਵਿੱਚ ਖੜ੍ਹਾ ਰਹਿਣ ਵਿੱਚ ਮਦਦ ਕਰਨ ਲਈ ਸਥਾਨਕ ਪੱਧਰ ‘ਤੇ ਹੱਲ ਲੱਭਣ ਲਈ ਉਦਯੋਗ, ਕਾਮਿਆਂ, ਸਥਾਨਕ ਸਰਕਾਰਾਂ ਅਤੇ ਫ਼ਸਟ ਨੇਸ਼ਨਜ਼ ਨੂੰ ਇਕੱਠਾ ਕਰ ਰਹੀ ਹੈ। ਜੰਗਲਾਤ, ਖਨਨ, ਖੇਤੀਬਾੜੀ ਅਤੇ ਊਰਜਾ ਦੇ ਖੇਤਰ ਲੋਕਾਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਦੇ ਆ ਰਹੇ ਹਨ।
ਲਗਾਤਾਰ ਦੋ ਸਾਲ ਤੋਂ ਸਭ ਤੋਂ ਘੱਟ ਬੇਰੁਜ਼ਗਾਰੀ ਦੀ ਦਰ ਅਤੇ ਬੁਲੰਦ ਕਾਰੋਬਾਰੀ ਆਸ਼ਾਵਾਦ ਨਾਲ ਬੀ ਸੀ ਕੈਨੇਡਾ ਵਿੱਚ ਇੱਕ ਆਰਥਕ ਆਗੂ ਚਲਿਆ ਆ ਰਿਹਾ ਹੈ।
“ਬ੍ਰਿਟਿਸ਼ ਕੋਲੰਬੀਆ ਨਿਵਾਸੀ ਅੱਜ ਅਤੇ ਕੱਲ੍ਹ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਧੇਰੇ ਤਿਆਰ ਹਨ, ਕਿਉਂਕਿ ਉਨ੍ਹਾਂ ਕੋਲ ਇੱਕ ਅਜਿਹੀ ਸਰਕਾਰ ਹੈ ਜੋ ਉਨ੍ਹਾਂ ਦੇ ਭਵਿੱਖ ਵਿੱਚ ਭਾਈਵਾਲ ਹੈ,” ਪ੍ਰੀਮੀਅਰ ਹੋਰਗਨ ਨੇ ਕਿਹਾ, “ਅਸੀਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਹ ਕੰਮ ਕਰਦੇ ਰਹਾਂਗੇ ਜੋ ਅਸੀਂ ਢਾਈ ਸਾਲ ਪਹਿਲਾਂ ਆਰੰਭ ਕੀਤਾ ਸੀ, ਤਾਂ ਕਿ ਬੀ ਸੀ ਇੱਕ ਵਾਰੀ ਫ਼ੇਰ ਉਮੀਦ ਅਤੇ ਅਵਸਰ ਦਾ ਸਥਾਨ ਬਣ ਸਕੇ-ਹਰ ਇੱਕ ਲਈ ਇੱਕ ਵਧੇਰੇ ਮਜ਼ਬੂਤ ਸੂਬਾ।”