ਚੀਨ ‘ਚ ਕਰੋਨਾ ਦੀ ਮੁੜ ਤਸਦਕ

0
894

ਬੀਜਿੰਗ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆਂ ਅੰਦਰ ਦਸਤਕ ਦੇ ਚੁੱਕਾ ਹੈ। ਜਦਕਿ ਚੀਨ ਨੇ ਇਸ ‘ਤੇ ਕਾਬੂ ਪਾ ਲੈਣ ਦੇ ਦਾਅਵਾ ਕਰਦਿਆਂ ਕੋਰੋਨਾ ਦੀ ਉਤਪਤੀ ਵਾਲੇ ਸ਼ਹਿਰ ਵੂਹਾਨ ਸਮੇਤ ਪੂਰੇ ਦੇਸ਼ ‘ਚੋਂ ਪਾਬੰਦੀਆਂ ਹਟਾ ਲਈਆਂ ਸਨ। ਪਰ ਹੁਣ ਚੀਨ ਅੰਦਰ ਕਰੋਨਾ ਵਾਇਰਸ ਦੇ ਮਾਮਲੇ ਮੁੜ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਚੀਨ ਵਿਚ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਧਾਨੀ ਬੀਜਿੰਗ ਦੇ ਇਕ ਪਰਚੂਨ ਬਾਜ਼ਾਰ ਵਿਚ ਗਏ ਸੈਂਕੜੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੇਂ ਮਾਮਲਿਆਂ ਵਿਚੋਂ 42 ਬੀਜਿੰਗ ਸਾਹਮਣੇ ਆਏ ਹਨ। ਬੀਜਿੰਗ ਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਸੋਮਵਾਰ ਨੂੰ ਦਸਿਆ ਕਿ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਬੀਜਿੰਗ ਵਿਚ ਅਧਿਕਾਰੀਆਂ ਵਿਚ 30 ਮਈ ਤੋਂ ਹੁਣ ਤਕ ਸ਼ਿੰਫ਼ਦੀ ਪਰਚੂਨ ਬਾਜ਼ਾਰ ਗਏ ਕਰੀਬ 29,386 ਲੋਕਾਂ ਦੀ ‘ਨਯੂਕਲੈਅਕ ਐਸਿਡ ਜਾਂਚ’ ਕੀਤੀ ਗਈ ਹੈ।