ਕੋਵਿਡ-19 ਟੀਕੇ ਦਾ ਮਨੁੱਖੀ ਟ੍ਰਾਇਲ ਜੁਲਾਈ ਅੱਧ ਤੋਂ ਸ਼ੁਰੂ ਹੋਵੇਗਾ

0
1617

ਸਿਆਟਲ: ਵਿਸ਼ਵ ਪ੍ਰਸਿੱਧ ਕੰਪਨੀ ਜੌਹਨਸਨ ਐਂਡ ਜੌਹਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਕੰਪਨੀ ਵਲੋਂ ਤਿਆਰ ਕੀਤੀ ਜਾ ਰਹੀ ਵੈਕਸੀਨ ਦਾ ਟੀਕਾ ਪੂਰੀ ਤਿਆਰੀ ਵਿਚ ਹੈ ਤੇ ਜੁਲਾਈ ਅੱਧ ਤੋਂ ਕੋਵਿਡ-੧੯ ਟੀਕੇ ਦਾ ਦੋ ਮਹੀਨੇ ਤੱਕ ਮਨੁੱਖੀ ਟ੍ਰਾਇਲ ਸ਼ੁਰੂ ਹੋਵੇਗਾ ਕਿਉਂਕਿ ਨਸ਼ਾ ਨਿਰੋਧਕ ਸਾਹ ਰੋਗ ਦੀ ਬਿਮਾਰੀ ਲਈ ਇਹ ਟੀਕਾ ਵਿਕਸਿਤ ਕਰਨਾ ਹੈ। ਸਾਲ ੨੦੨੧ ਤੱਕ ਇਸ ਟੀਕੇ ਦੀਆਂ ੧ ਅਰਬ ਤੋਂ ਵੱਧ ਖੁਰਾਕਾਂ ਤਿਆਰ ਕਰਨ ਲਈ ਲੋੜੀਂਦੇ ਉਤਪਾਦਨ ਲਈ ਅਮਰੀਕੀ ਸਰਕਾਰ ਨਾਲ ਕਰਾਰ ਪਹਿਲਾਂ ਹੀ ਕਰ ਲਿਆ ਹੈ।
ਕੰਪਨੀ ਦੇ ਚੀਫ਼ ਸਾਇੰਟਿਫਿਕ ਅਫ਼ਸਰ ਪੋਲ ਸਟੌਫਲਜ਼ ਨੇ ਕਿਹਾ ਕਿ ਇਸ ਟੀਕੇ ਦੀ ਜਾਂਚ ਅਮਰੀਕਾ ਅਤੇ ਬੈਲਜੀਅਮ ਵਿਚ ੧੮ ਤੋਂ ੫੫ ਸਾਲ ਦੀ ਉਮਰ ਵਾਲੇ ੧੦੪੫ ਤੰਦਰੁਸਤ ਵਿਅਕਤੀਆਂ ‘ਤੇ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ੬੫ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਇਸ ਦੀ ਸੁਰੱਖਿਆ ਅਤੇ ਪ੍ਰਤੀਕਿਰਿਆ ਦੀ ਜਾਂਚ ਵੀ ਹੋਵੇਗੀ।
ਪੋਲ ਸਟੌਫਲਜ਼ ਨੇ ਕਿਹਾ ਕਿ ਅਸੀਂ ਹੁਣ ਤੱਕ ਜੋ ਪ੍ਰਤੱਖ ਅੰਕੜੇ ਦੇਖੇ ਹਨ ਅਤੇ ਰੈਗੂਲੇਟਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਸ ਦੇ ਆਧਾਰ ‘ਤੇ ਅਸੀਂ ਕਲੀਨੀਕਲ ਵਿਕਾਸ ਨੂੰ ਹੋਰ ਤੇਜ਼ ਕਰਨ ਦੇ ਯੋਗ ਹੋਏ ਹਾਂ।
ਸ਼ੁਰੂਆਤੀ ਅਧਿਐਨ ਅਤੇ ਨਿਯਮਿਤ ਪ੍ਰਵਾਨਗੀ ਦੇ ਨਤੀਜਿਆਂ ਦੇ ਆਧਾਰ ‘ਤੇ ਕੰਪਨੀ ਨਿਰਯਾਤ ਤੋਂ ਪਹਿਲਾਂ ਟਰਾਇਲਾਂ ਦੀ ਸ਼ੁਰੂਆਤ ਕਰਨ ਲਈ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਰਾਸ਼ਟਰੀ ਸੰਸਥਾਨਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਇਸ ਵੇਲੇ ਤਕਰੀਬਨ ੧੦ ਕੰਪਨੀਆਂ ਕੋਰੋਨਾ ਦੇ ਖ਼ਾਤਮੇ ਲਈ ਟੀਕੇ ਬਣਾਉਣ ਵਿਚ ਲੱਗੀਆਂ ਹਨ। ਇਕ ਹੋਰ ਕੰਪਨੀ ਮੋਡੇਰਨਾ ਵੀ ਕੋਵਿਡ-੧੯ ਟੀਕੇ ਦੇ ਵਿਕਾਸ ਵਿਚ ਕਾਫ਼ੀ ਅੱਗੇ ਚੱਲ ਰਹੀ ਹੈ ਅਤੇ ਉਸ ਨੇ ਆਪਣੇ ਟੀਕੇ ਦੀ ਜਾਂਚ ਸ਼ੁਰੂ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ੬੦੦ ਮਰੀਜ਼ਾਂ ਨੂੰ ਦਾਖਲ ਕਰਕੇ ਜਾਂਚ ਸ਼ੁਰੂ ਕਰੇਗੀ ਜੋ ਜੁਲਾਈ ਵਿਚ ਟਰਾਇਲ ਸ਼ੁਰੂ ਹੋ ਸਕਦੇ
ਹਨ।
‘ਮੋਡਰੇਨਾ’ ਕੰਪਨੀ ਦਾ ਟੀਕਾ ਮੈਸੇਜਰ ਆਰ ਐਨ ਏ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ ਜਦੋਂ ਕਿ ਜੌਹਨਸਨ ਐਂਡ ਜੌਹਨਸਨ ਆਪਣੀ ਇਬੋਲਾ ਸ਼ਾਟ ਬਣਾਉਣ ਲਈ ਵਰਤੀ ਆਪਣੀ ਉਸੇ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ ਪਰ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਵਿਕਾਸ ਦੇ ਸ਼ੁਰੂ ਹੋਣ ਵਿਚ ੧੨ ਤੋਂ ੧੮ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।