ਫਰਸ਼ ਜਾਂ ਜਾਨਵਰਾਂ ਰਾਹੀਂ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਘੱਟ

0
918

ਵਾਸ਼ਿੰਗਟਨ: ਸੈਂਟਰ ਫਾਰ ਡਸੀਜ਼ ਕੰਟਰੋਲ (ਸੀ.ਡੀ.ਸੀ.) ਦੇ ਮਾਹਿਰਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਫਰਸ਼ ਜਾਂ ਜਾਨਵਰਾਂ ਰਾਹੀਂ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਇਹ ਇਨਸਾਨ ਤੋਂ ਇਨਸਾਨਾਂ ਤੱਕ ਤੇਜ਼ੀ ਨਾਲ ਫੈਲਦਾ ਹੈ। ਬਿਨਾਂ ਲੱਛਣਾਂ ਦੇ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ।
ਦੂਸਰੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਬਿਨਾਂ ਲੱਛਣਾਂ ਦੇ ਵਾਇਰਸ ਦਾ ਫੈਲਣਾ ਘੱਟ ਮਾਮਲਿਆਂ ਵਿਚ ਹੀ ਵੇਖਿਆ ਗਿਆ ਹੈ ਤੇ ਇਸ ਨੂੰ ਵੱਡਾ ਕਾਰਨ ਨਹੀਂ ਮੰਨਿਆ ਜਾ ਸਕਦਾ।