ਵਿਸ਼ਵ ਵਿਚ ਮਹਾਮਾਰੀ ਨੇ ਭਿਆਨਕ ਰੂਪ ਧਾਰਿਆ

0
1035

ਚੰਡੀਗੜ੍ਹ: ਦੁਨੀਆਂ ਭਰ ‘ਚ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ। ਪਿਛਲੇ ੨੪ ਘੰਟਿਆਂ ‘ਚ ਇਕ ਲੱਖ, ੩੬ ਹਜ਼ਾਰ ਨਵੇਂ ਕੋਰੋਨਾ ਦੇ ਮਾਮਲੇ ਆਏ। ਮਰਨ ਵਾਲਿਆਂ ਦੀ ਗਿਣਤੀ ‘ਚ ੪,੯੪੬ ਦਾ ਇਜ਼ਾਫਾ ਹੋ ਗਿਆ।
ਦੁਨੀਆਂ ਭਰ ‘ਚ ਹੁਣ ਤਕ ਕਰੀਬ ੭੫ ਲੱਖ, ੮੩ ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ।
ਇਨ੍ਹਾਂ ‘ਚੋਂ ੪ ਲੱਖ, ੨੩ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ੩੮ ਲੱਖ, ੩੫ ਹਜ਼ਾਰ ਦੇ ਕਰੀਬ ਲੋਕ ਤੰਦਰੁਸਤ ਵੀ ਹੋਏ ਹਨ। ਦੁਨੀਆਂ ਦੇ ਕਰੀਬ ੬੦ ਫੀਸਦ ਕੇਸ ਅੱਠ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ ੪੫ ਲੱਖ ਦੇ ਕਰੀਬ ਹੈ।
ਕੋਰੋਨਾ ਦਾ ਸਭ ਤੋਂ ਵੱਧ ਕਹਿਰ ਅਮਰੀਕਾ ‘ਚ ਹੈ। ਜਿੱਥੇ ਹੁਣ ਤਕ ੨੧ ਲੱਖ ਦੇ ਕਰੀਬ ਲੋਕ ਪੌਜ਼ੇਟਿਵ ਹੋ ਚੁੱਕੇ ਹਨ ਤੇ ਇਕ ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਹੁਣ ਰੋਜ਼ਾਨਾ ਬ੍ਰਾਜ਼ੀਲ ‘ਚ ਅਮਰੀਕਾ ਤੋਂ ਜ਼ਿਆਦਾ ਨਵੇਂ ਕੇਸ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।