ਕੋਰੋਨਾ ਫੈਲਾਉਣ ਵਾਲੇ 10,000 ਜਾਨਵਰ ਮਾਰਨ ਦਾ ਹੁਕਮ

0
1264

ਨੀਦਰਲੈਂਡ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ੧੦,੦੦੦ ਮਿੰਕ ਜਾਨਵਰਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨਾਲ ਸੰਕਰਮਿਤ ਇਹ ਜਾਨਵਰ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੇ ਹਨ। ਨੀਦਰਲੈਂਡ ਵਿੱਚ ੧੦ ਖੇਤਾਂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿੰਕ ਮਿਲੇ ਸਨ।
ਨਿਓਲੇ ਵਰਗਾ ਦਿੱਖਣ ਵਾਲਾ ਇਹ ਜੀਵ ੩੦ ਤੋਂ ੫੦ ਮੀਟਰ ਲੰਬਾ ਹੁੰਦਾ ਹੈ ਤੇ ਇੱਕ ਮਿੰਕ ਦਾ ਵਜ਼ਨ ਦੋ ਕਿਲੋ ਤੱਕ ਹੋ ਸਕਦਾ ਹੈ। ਮਿੰਕ ਨੂੰ ਉਸ ਤੋਂ ਪ੍ਰਾਪਤ ਹੋਣ ਵਾਲੀ ਫਰ ਲਈ ਪਾਲਿਆ ਜਾਂਦਾ ਹੈ।
ਡੈਨਮਾਰਕ ਤੇ ਪੋਲੈਂਡ ਸਭ ਤੋਂ ਵੱਡੇ ਮਿੰਕ ਉਤਪਾਦਕ ਹਨ, ਜਿੱਥੇ ਹਰ ਸਾਲ ੬੦ ਮਿਲੀਅਨ ਮਿੰਕ ਉਨ੍ਹਾਂ ਦੇ ਫਰ ਲਈ ਮਾਰੇ ਜਾਂਦੇ ਹਨ। ਨੀਦਰਲੈਂਡਜ਼ ਵਿੱਚ ੧੪੦ ਮਿੰਕ ਫਾਰਮ ਹਨ, ਜੋ ਹਰ ਸਾਲ ੯੦ ਮਿਲੀਅਨ ਯੂਰੋ ਨਿਰਯਾਤ ਕਰਦੇ ਹਨ।