ਵਾਸ਼ਿੰਗਟਨ: ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਪੂਰੀ ਦੁਨੀਆ ‘ਚ ਵੱਧਦਾ ਹੀ ਜਾ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਦੀ ਕਾਟ ਲੱਭਣ ਦੇ ਯਤਨ ਵਿਚ ਕਈ ਇਲਾਜ ਅਤੇ ਵੈਕਸੀਨ (ਟੀਕਾ) ‘ਤੇ ਕਾਫ਼ੀ ਤੇਜ਼ ਗਤੀ ਨਾਲ ਖੋਜ ਕੀਤੀ ਜਾ ਰਹੀ ਹੈ। ਇਸੇ ਕਵਾਇਦ ਵਿਚ ਅਮਰੀਕੀ ਕੈਂਸਰ ਖੋਜੀਆਂ ਨੇ ਵੈਕਸੀਨ ਤਿਆਰ ਕਰਨ ਲਈ ਅਜਿਹੇ ਨਵੇਂ ਟੀਚੇ ਦੀ ਪਛਾਣ ਕੀਤੀ ਹੈ।
ਜਿਸ ਨਾਲ ਕੋਰੋਨਾ ਵਾਇਰਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਅਧਿਐਨ ਅਨੁਸਾਰ ਖੋਜੀਆਂ ਨੇ ਕੋਰੋਨਾ ਦਾ ਕਾਰਨ ਬਣਨ ਵਾਲੇ ਸਾਰਸ-ਕੋਵੀ-੨ ਵਾਇਰਸ ਦੇ ਸਹੀ ਪ੍ਰਰੋਟੀਨ ਸੀਕਵੈਂਸ ਦੀ ਪਛਾਣ ਲਈ ਕੈਂਸਰ ਇਮਿਊਨਿਟੀ ਦੇ ਵਿਕਾਸ ‘ਚ ਵਰਤੇ ਜਾਣ ਵਾਲੇ ਟੂਲ ਦੀ ਵਰਤੋਂ ਕੀਤੀ ਹੈ। ਇਸ ਨਵੇਂ ਟੀਚੇ ਦੀ ਪਛਾਣ ਹੋਣ ਨਾਲ ਕੋਰੋਨਾ ਵਾਇਰਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਅਮਰੀਕਾ ਦੇ ਚਿਲਡਰਨਜ਼ ਹਾਸਪਿਟਲ ਆਫ ਫਿਲਾਡੈਲਫੀਆ (ਸੀਐੱਚਓਪੀ) ਦੇ ਖੋਜੀਆਂ ਦਾ ਮੰਨਣਾ ਹੈ ਕਿ ਇਸ ਨਤੀਜੇ ਦੇ ਆਧਾਰ ‘ਤੇ ਤਿਆਰ ਹੋਣ ਵਾਲੀ ਵੈਕਸੀਨ ਤੋਂ ਮਾਨਵ ਜਾਤੀ ਦੀ ਸੁਰੱਖਿਆ ਮੁਹੱਈਆ ਹੋਵੇਗੀ ਅਤੇ ਲੰਬੇ ਸਮੇਂ ਤਕ ਇਮਿਊਨ ਪ੍ਰਤੀਕਿਰਿਆ ਬਣੀ ਰਹੇਗੀ। ਅਧਿਐਨ ਦੇ ਮੁੱਖ ਖੋਜੀ ਅਤੇ ਸੀਐੱਚਓਪੀ ਦੇ ਕੈਂਸਰ ਸੈਂਟਰ ਵਿਚ ਬਾਲ ਰੋਗ ਮਾਹਿਰ ਜਾਨ ਐੱਮ ਮੈਰਿਸ ਨੇ ਦੱਸਿਆ ਕਿ ਕੈਂਸਰ ਕਈ ਮਾਅਨੇ ਵਿਚ ਇਕ ਵਾਇਰਸ ਦੀ ਤਰ੍ਹਾਂ ਵਿਹਾਰ ਕਰਦਾ ਹੈ। ਇਸ ਲਈ ਸਾਡੀ ਟੀਮ ਨੇ ਬਚਪਨ ਵਿਚ ਹੋਣ ਵਾਲੇ ਕੈਂਸਰ ਦੇ ਅਹਿਮ ਪਹਿਲੂਆਂ ਦੀ ਪਛਾਣ ਲਈ ਵਿਕਸਿਤ ਕੀਤੇ ਗਏ ਟੂਲ ਦਾ ਇਸ ਵਾਇਰਸ ਲਈ ਵਰਤੋਂ ਕਰਨ ਦਾ ਫ਼ੈਸਲਾ ਕੀਤਾ।
ਅਸੀਂ ਸਾਰਸ-ਕੋਵੀ-੨ ਵਾਇਰਸ ਨੂੰ ਕੰਟਰੋਲ ਕਰਨ ਲਈ ਸਹੀ ਪ੍ਰਰੋਟੀਨ ਸੀਕਵੈਂਸ ਦੀ ਪਛਾਣ ਲਈ ਇਨ੍ਹਾਂ ਟੂਲਜ਼ ਲਈ ਅਰਜ਼ੀ ਦਿੱਤੀ ਹੈ।