ਕੈਨੇਡਾ ਪੁੱਜਣ ਵਾਲਿਆਂ ਵਿਚ ਭਾਰਤੀ ਬਣੇ ਮੋਹਰੀ

0
1097

ਟੋਰਾਂਟੋ: ਤਾਜ਼ਾ ਅੰਕੜਿਆਂ ਅਨੁਸਾਰ ਸਾਰੇ ਸਾਲ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਤੋਂ ਲੋਕ ਪੱਕੇ ਤੌਰ ‘ਤੇ ਕੈਨੇਡਾ ਪੁੱਜਦੇ ਰਹਿੰਦੇ ਹਨ ਪਰ ਉਨ੍ਹਾਂ ‘ਚ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਕੈਨੇਡਾ ਨੂੰ ਅਪਣਾਉਣ ਵਾਲੇ ਭਾਰਤੀਆਂ ਵਿਚ ਪੰਜਾਬੀਆਂ ਦਾ ਨੰਬਰ ਚੋਟੀ ‘ਤੇ ਹੈ ਭਾਰਤ ‘ਚ ਕੈਨੇਡਾ ਪ੍ਰਤੀ ਦਿਲਚਸਪੀ ਏਨੀ ਵੱਧ ਚੁੱਕੀ ਹੈ ਕਿ ਚੀਨ ਬਹੁਤ ਪਿੱਛੇ ਰਹਿ ਗਿਆ ਹੈ।
੨੦੧੯ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਵਿਚ ੩੪੧੦੦੦ ਪੱਕੇ ਪ੍ਰਵਾਸੀ ਪੁੱਜੇ, ਜਿਨ੍ਹਾਂ ਵਿਚ ੨੫ ਫ਼ੀਸਦੀ ਤੋਂ ਵੱਧ ਸਿਰਫ਼ ਭਾਰਤ ਤੋਂ ਸਨ, ਕੁਲ ੮੫੫੮੫ ਭਾਰਤੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲੀ ਜੋ ਕੁਲ ਗਿਣਤੀ ਦੇ ਚੌਥੇ ਹਿੱਸੇ ਤੋਂ ਕੁਝ ਵੱਧ ਹਨ।
ਕੈਨੇਡਾ ‘ਚ ਇਮੀਗ੍ਰੇਸ਼ਨ ਵਾਸਤੇ ਦੁਨੀਆ ਭਰ ‘ਚੋਂ ਭਾਰਤ ਮੋਹਰੀ ਦੇਸ਼ ਬਣ ਚੁੱਕਾ ਹੈ। ੧੯੧੧, ੧੯੧੩ ਅਤੇ ੨੦੧੮ ਤੋਂ ਬਾਅਦ ਪਹਿਲੀ ਵਾਰ ਇਕ ਸਾਲ ਵਿਚ ਤਿੰਨ ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਪੱਕਾ ਵਸੇਬਾ ਕਰਨ ਪੁੱਜੇ ਹਨ। ਸਾਲ ੨੦੧੯ ਤੋਂ ੨੦੨੧ ਤੱਕ ਕੈਨੇਡਾ ਸਰਕਾਰ ਨੇ ਹਰੇਕ ਸਾਲ ਵਿਦੇਸ਼ੀਆਂ ਨੂੰ ੩੩੦੮੦੦ ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਜਿਸ ਨੂੰ ੨੦੧੯ ਵਿਚ ਪੂਰਾ ਹੀ ਨਹੀਂ ਕੀਤਾ ਸਗੋਂ ਟੀਚੇ ਤੋਂ ਵੱਧ ਪੱਕੇ ਵੀਜ਼ੇ ਜਾਰੀ ਕੀਤੇ। ਉਨ੍ਹਾਂ ਵਿਚੋਂ ੫੮ ਫ਼ੀਸਦੀ ਅਜਿਹੇ ਪ੍ਰਵਾਸੀ ਹਨ ਜੋ ਆਪਣੀ ਵਿਦਿਅਕ ਯੋਗਤਾ ਅਤੇ ਕਿੱਤੇ ਦੇ ਤਜਰਬੇ ਦੇ ਆਧਾਰ ‘ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਵਿਚ ਸਫਲ ਰਹੇ। ੨੭ ਫ਼ੀਸਦੀ ਲੋਕ ਪਰਿਵਾਰਕ ਕੈਟਾਗਰੀ ਵਿਚ ਗਏ ਅਤੇ ੧੫ ਫ਼ੀਸਦੀ ਸ਼ਰਨਾਰਥੀ ਹਨ ਭਾਰਤ ਤੋਂ ਬਾਅਦ ਦੂਸਰੇ ਨੰਬਰ ‘ਤੇ ਚੀਨ ਤੋਂ (੩੦੨੬੦) ਲੋਕ ਕੈਨੇਡਾ ਗਏ ਜੋ ਪ੍ਰਤੀਸ਼ਤ ਪੱਖੋਂ ਮਹਿਜ਼ ੯ ਫ਼ੀਸਦੀ (ਭਾਰਤੀ ੨੫ ਫ਼ੀਸਦੀ) ਹੈ। ੮ ਫ਼ੀਸਦੀ ਨਾਲ਼ ਫਿਲੀਪਾਈਨ ਤੀਸਰੇ ਨੰਬਰ ‘ਤੇ ਹੈ ਨਾਈਜੀਰੀਆ (੧੨੫੯੫), ਅਮਰੀਕਾ (੧੦੮੦੦), ਪਾਕਿਸਤਾਨ (੧੦੭੯੦), ਸੀਰੀਆ (੧੦੧੨੦), ਏਰੀਟਰੀਆ (੭੦੨੫), ਦੱਖਣੀ ਕੋਰੀਆ (੬੧੧੦), ਅਤੇ ਈਰਾਨ (੬੦੫੫) ਪਹਿਲੇ ਦਸ ਅਜਿਹੇ ਦੇਸ਼ ਹਨ ਜਿੱਥੋਂ ਬੀਤੇ ਸਾਲ ਸਭ ਤੋਂ ਵਧ ਲੋਕ ਕੈਨੇਡਾ ਚ ਪੱਕੇ ਤੌਰ ‘ਤੇ ਰਹਿਣ ਗਏ ਕੈਨੇਡਾ ਵਿਚ ਪੁੱਜ ਕੇ ਉਨ੍ਹਾਂ ‘ਚੋਂ ਸਭ ਤੋਂ ਵੱਧ ਇਮੀਗ੍ਰਾਂਟਾਂ ਨੇ ਰਹਿਣ ਵਾਸਤੇ (੪੫ ਫ਼ੀਸਦੀ) ਉਂਟਾਰੀਓ ਪ੍ਰਾਂਤ ਦੀ ਚੋਣ ਕੀਤੀ।