ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਵਾਸੀਆਂ ਨੂੰ ਸੂਬੇ ਦੇ ਭਵਿੱਖ ਲਈ ਆਪਣੇ ਵਿਚਾਰਾਂ ਅਤੇ ਤਰਜੀਹਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਹੁਣ ਲੋਕਾਂ, ਭਾਈਚਾਰਿਆਂ ਅਤੇ ਕਾਰੋਬਾਰਾਂ ਦਾ ਕੋਵਿਡ-੧੯ ਤੋਂ ਬਾਅਦ ਪੁਨਰ ਨਿਰਮਾਣ ਸ਼ੁਰੂ ਹੋ ਰਿਹਾ ਹੈ।
“ਜਦੋਂ ਕਿ ਕੋਵਿਡ-੧੯ ਨੇ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਮੈਂ ਜਾਣਦੀ ਹਾਂ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦਾ ਅਥਾਹ ਲਚਕੀਲਾਪਣ, ਸਾਡੇ ਭਾਈਚਾਰਿਆਂ ਦੀ ਤਾਕਤ ਅਤੇ ਸਾਡੀ ਠੋਸ ਵਿੱਤੀ ਬੁਨਿਆਦ ਸਾਨੂੰ ਇਸ ਤੂਫਾਨ ਵਿੱਚੋਂ ਉਭਰਨ ਵਿੱਚ ਮਦਦ ਕਰੇਗੀ”, ਵਿੱਤ ਮੰਤਰੀ ਕੈਰਲ ਜੇਮਜ਼ ਨੇ ਕਿਹਾ। “ਅਸੀਂ ਬੇਮਿਸਾਲ ਸਮੇਂ ਵਿਚ ਹਾਂ, ਪਰ ਬੁਨਿਆਦੀ ਚੀਜ਼ਾਂ ਵਿੱਚ ਨਿਵੇਸ਼ ਕਰਨ ਲਈ ਬਜਟ ੨੦੨੦ ਵਿਚ ਜੋ ਕਦਮ ਅਸੀਂ ਚੁੱਕੇ ਹਨ, ਉਹ ਬੀ ਸੀ ਨੂੰ ਕੋਵਿਡ-੧੯ ਤੋਂ ਮੁੜ ਉਭਰਨ ਵਿਚ ਸਹਾਇਤਾ ਕਰਨਗੇ, ਕਿਉਂਕਿ ਅਸੀਂ ਆਪਣੀ ਅਤੇ ਆਪਣੀ ਆਰਥਿਕਤਾ ਲਈ ਇਕ ਨਵਾਂ ਸਧਾਰਣ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਾਂ।”।
ਅਜਿਹਾ ਪਹਿਲੀ ਵਾਰ ਹੋਵੇਗਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਾਸੀ ਬੀ ਸੀ ਦੇ ਭਵਿੱਖ ਲਈ ਆਪਣੀਆਂ ਤਰਜੀਹਾਂ ਪੂਰੀ ਤਰ੍ਹਾਂ ਆਨਲਾਈਨ ਸਾਂਝੀਆਂ ਕਰ ਸਕਣਗੇ। ਵਿਚਾਰ ਵਟਾਂਦਰੇ ੧-੪, ੮-੧੨, ੧੫-੧੯, ਅਤੇ ੨੨-੨੪, ਜੂਨ ੨੦੨੦ ਨੂੰ ਵੀਡੀਓ ਅਤੇ ਟੈਲੀਕਾਨਫਰੰਸ ਦੁਆਰਾ ਹੋਣਗੇ, ਜਿਸ ਵਿੱਚ ਸੁਣਵਾਈਆਂ ਅਤੇ ਪੇਸ਼ ਕਰਨ ਵਾਲੇ ਛੋਟੇ ਪੈਨਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਾਰ ‘ਤੇ ਸ਼ਾਮਲ ਕੀਤੇ ਜਾਣਗੇ।
ਬ੍ਰਿਟਿਸ਼ ਕੋਲੰਬੀਆ ਦੀ ਵਿੱਤ ਅਤੇ ਸਰਕਾਰੀ ਸੇਵਾਵਾਂ ਬਾਰੇ ਚੋਣਵੀਂ ਸਥਾਈ ਕਮੇਟੀ ਲੋਕਾਂ ਨੂੰ ਸਰਵੇਖਣ ਨੂੰ ਆਨਲਾਈਨ ਪੂਰਾ ਕਰਕੇ ਜਾਂ ਲਿਖਤੀ, ਆਡੀਓ ਜਾਂ ਵੀਡੀਓ ਜਮਾਂ ਕਰਵਾ ਕੇ ਇਸ ਸਾਲ ਦੇ ਬਜਟ ਸਲਾਹ-ਮਸ਼ਵਰੇ ਵਿਚ ਹਿੱਸਾ ਲੈਣ ਲਈ ਸੱਦਾ ਦਿੰਦੀ ਹੈ। ਇਸ ਸਾਲ ਦੀ ਆਨਲਾਈਨ ਪਹੁੰਚ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਸਿਹਤ ਅਤੇ ਤੰਦਰੁਸਤੀ ਦੀ ਰੱਖਿਆ ਕਰਦਿਆਂ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਕਾਇਮ ਰੱਖਦੀ ਹੈ।
“ਇਹ ਸਲਾਹ ਮਸ਼ਵਰਾ ਆਪਣੀ ਕਹਾਣੀ ਦੱਸਣ, ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਸਾਡੇ ਸੂਬੇ ਦੇ ਭਵਿੱਖ ਲਈ ਤੁਹਾਡੀਆਂ ਤਰਜੀਹਾਂ ਬਾਰੇ ਦੱਸਣ ਦਾ ਤੁਹਾਡਾ ਮੌਕਾ ਹੈ। ਅੱਗੇ ਦਾ ਰਾਹ ਇਸਦੀਆਂ ਚੁਣੌਤੀਆਂ ਤੋਂ ਬਿਨਾਂ ਨਹੀਂ ਹੈ, ਪਰ ਅਸੀਂ ਇਕੱਠੇ ਹੋ ਕੇ ਇਸ ਅਜ਼ਮਾਇਸ਼ ਨੂੰ ਝੱਲਾਂਗੇ ਅਤੇ ਵਧੀਆ ਭਵਿੱਖ ਦਾ ਨਿਰਮਾਣ ਕਰਾਂਗੇ,” ਜੇਮਜ਼ ਨੇ ਕਿਹਾ।
ਇਹ ਸਰਵੇਖਣ ਹੁਣ ਖੁੱਲਾ ਹੈ, ਜਿਸ ਵਿੱਚ ਨਿਵੇਦਨ ਦੇਣ ਦੀ ਸਮਾਂ ਸੀਮਾ ੨੬ ਜੂਨ, ੨੦੨੦ ਨੂੰ ੫ ਵਜੇ (ਪੈਸੀਫਿੱਕ ਟਾਈਮ) ਨਿਰਧਾਰਤ ਕੀਤੀ ਗਈ ਹੈ। ਜਨਤਕ ਇਨਪੁੱਟ ਨੂੰ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਵਿਚ ਸ਼ਾਮਲ ਕੀਤਾ ਜਾਵੇਗਾ, ਜਿਸ ਦੇ ਅਗਸਤ ੨੦੨੦ ਵਿਚ ਜਾਰੀ ਕੀਤੇ ਜਾਣ ਦੀ ਉਮੀਦ
ਹੈ।