ਪੰਜਾਬ ਨੇ ਸ਼ਰਾਬ ‘ਤੇ ਲਗਾਇਆ ਕੋਰੋਨਾ ਸੈੱਸ

0
937

ਚੰਡੀਗੜ੍ਹ: ਕੋਰੋਨਵਾਇਰਸ ਮਹਾਮਾਰੀ ਅਤੇ ਲੰਬੇ ਸਮੇਂ ਦੇ ਲੌਕਡਾਊਨ ਕਾਰਨ ਹੋਏ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੂਨ ਤੋਂ ਸ਼ਰਾਬ ‘ਤੇ ਕੋਵਿਡ ਸੈਸ  ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਏਗਾ।

ਸੂਬੇ ਨੂੰ ਵਿੱਤੀ ਸਾਲ 2020-21 ਲਈ 26000 ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕੁੱਲ ਬਜਟ ਅਨੁਮਾਨਾਂ ਦਾ 30% ਹੈ। ਇਸ ਲਈ ਵਾਧੂ ਮਾਲੀਆ ਪੈਦਾ ਕਰਨ ਲਈ ਕੁਝ ਸਖਤ ਉਪਾਅ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ 12 ਮਈ ਤੋਂ ਗਠਿਤ ਕੀਤੀ ਮੰਤਰੀਆਂ ਦੇ ਸਮੂਹ ਦੀ ਸਿਫਾਰਸ਼ ਨੂੰ ਸਵੀਕਾਰਦਿਆਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸ਼ਰਾਬ ‘ਤੇ ਅਤਿਰਿਕਤ ਆਬਕਾਰੀ ਡਿਊਟੀ ਅਤੇ ਵਾਧੂ ਮੁਲਾਂਕਣ ਫੀਸ ਵਸੂਲਣ ਦੀ ਫੈਸਲਾ ਕੀਤਾ ਹੈ।

ਸ਼ਰਾਬ ਦੀ ਢੋਆ-ਢੁਆਈ ਲਈ ਪਰਮਿਟ ਜਾਰੀ ਕਰਨ ਵੇਲੇ ਆਬਕਾਰੀ ਅਤੇ ਕਰ ਵਿਭਾਗ ਨੂੰ ਮੌਜੂਦਾ ਸਾਲ ਵਿੱਚ ਸੈੱਸ ਵਸੂਲਣ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਧੂ ਟੈਕਸ ਦੀ ਆਮਦਨੀ ਦੀ ਪੂਰੀ ਵਰਤੋਂ ਕੋਵਿਡ ਨਾਲ ਸਬੰਧਤ ਖਰਚਿਆਂ ਲਈ ਕੀਤੀ ਜਾਏਗੀ।