ਪੀਆਈਏ ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ 3 ਚਿਤਾਵਨੀਆਂ ਨਜ਼ਰਅੰਦਾਜ਼ ਕੀਤੀਆਂ

0
1221

ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟ ਨੇ ਜਹਾਜ਼ ਉਤਾਰਨ ਤੋਂ ਪਹਿਲਾਂ ਉਸ ਦੀ ਗਤੀ ਅਤੇ ਉੱਚਾਈ ਬਾਰੇ ਹਵਾਈ ਟਰੈਫਿਕ ਕੰਟਰੋਲਰ ਦੀਆਂ 3 ਚਿਤਾਵਨੀਆਂ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਉਹ ਸੰਤੁਸ਼ਟ ਹੈ ਅਤੇ ਸਥਿਤੀ ਕਾਬੂ ਵਿੱਚ ਕਰ ਲਏਗਾ। ਸੋਮਵਾਰ ਨੂੰ ਆਈ ਇਕ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ।