ਫਿਰ ਆ ਸਕਦਾ ਹੈ ਮਰੀਜਾਂ ਦਾ ‘ਹੜ੍ਹ’: WHO

0
1001

ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਆਈ ਹੈ, ਉੱਥੇ ਜੇਕਰ ਸੰਕਰਮਣ ਰੋਕਣ ਦੇ ਉਪਾਅ ਰੋਕ ਦਿੱਤੇ ਜਾਂਦੇ ਹਨ ਤਾਂ ਫਿਰ ਤੋਂ ਮਰੀਜਾਂ ਦੀ ਗਿਣਤੀ ਵਿਚ ਤੇਜ਼ੀ ਆ ਸਕਦੀ ਹੈ।
ਕੋਰੋਨਾ ‘ਤੇ ਸੋਮਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰਿਆਨ ਨੇ ਕਿਹਾ ਕਿ ਦੁਨੀਆ ਵਿਚ ਇਸ ਸਮੇਂ ਕੋਰੋਨਾ ਸੰਕਰਮਣ ਦੀ ਪਹਿਲੀ ਲਹਿਰ ਅੱਧ ਵਿਚਕਾਰ ਹੈ। ਉਹਨਾਂ ਨੇ ਕਿਹਾ, ‘ਅਸੀਂ ਹਾਲੇ ਵੀ ਉਸ ਪੜਾਅ ਵਿਚ ਹਾਂ, ਜਿੱਥੇ ਬਿਮਾਰੀ ਹੋਰ ਅੱਗੇ ਜਾਵੇਗੀ’।
ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਮਹਾਂਮਾਰੀ ਲਹਿਰ ਦੇ ਰੂਪ ਵਿਚ ਆਉਂਦੀ ਹੈ। ਇਸ ਦਾ ਮਤਬਲ ਇਹ ਹੈ ਕਿ ਜਿੱਥੇ ਮਾਮਲੇ ਘੱਟ ਹਨ, ਉੱਥੇ ਸਾਲ ਦੇ ਅਖੀਰ ਵਿਚ ਸੰਕਰਮਣ ਦੇ ਮਾਮਲੇ ਹੋਰ ਵਧ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਸੰਭਵ ਹੈ ਕਿ ਜਿੱਥੇ ਸੰਕਰਮਣ ਰੋਕਣ ਦੇ ਉਪਾਅ ਵਿਚ ਢਿੱਲ ਦਿੱਤੀ ਜਾਂਦੀ ਹੈ ਤਾਂ ਫਿਰ ਉੱਥੇ ਸੰਕਰਮਣ ਵਿਚ ਵਾਧਾ ਹੋ ਸਕਦਾ ਹੈ।