ਬੀ.ਸੀ. ਵਿਚ ਕਰੋਨਾ ਦੇ 79 ਫੀਸਦ ਮਰੀਜ਼ ਠੀਕ ਹੋਏ – ਡਾ. ਹੈਨਰੀ

0
1857

ਸਰੀ: ਬੀਸੀ ਦੀ ਸੂਬਾਈ ਸਿਹਤ ਮੰਤਰੀ ਡਾ. ਬੋਨੀ ਹੈਨਰੀ ਨੇ ਕਿਹਾ ਹੈ ਕਿ ਸੂਬੇ ਵਿਚ ਕੋਰੋਨਾ ਦੇ ਲੱਗਭੱਗ ੭੯% ਮਰੀਜ਼ ਠੀਕ ਹੋ ਚੁੱਕੇ ਹਨ, ਪਰ ਅਜੇ ਵੀ ਹੋਰ ਨਵੇਂ ਕੇਸ ਆ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਅਜੇ ਸਾਧਵਾਨੀਆਂ ਵਰਤਨੀਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਕੋਵਿਡ-੧੯ ਦੇ ਕੇਸ ਲਗਾਤਾਰ ਘੱਟ ਰਹੇ ਹਨ ਜਿਸ ਦਾ ਅਰਥ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਸਾਡੇ ਸਾਰੇ ਫਰੰਟਲਾਈਨ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ।
ਡਾ. ਹੈਨਰੀ ਨੇ ਕਿਹਾ ਜੇਕਰ ਅਗਲੇ ਹਫ਼ਤੇ ਤੋਂ ਬੀ.ਸੀ. ਸਰਕਾਰ ਦੂਜੇ ਪੜਾਅ ਤਹਿਤ ਕੁਝ ਢਿੱਲਾਂ ਦੇ ਰਹੀ ਹੈ ਅਤੇ ਸੂਬੇ ਵਿਚ ਚੌਕਸੀ ਹੋਰ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾਵਾਇਰਸ ਨੂੰ ਠੱਲ ਨਹੀਂ ਪੈ ਜਾਂਦੀ ਉਦੋਂ ਤੱਕ ਹਰ ਵਿਅਕਤੀ ਦਾ ਯੋਗਦਾਨ ਬੇਹੱਦ ਜ਼ਰੂਰੀ ਹੈ।