ਚੰਡੀਗੜ੍ਹ: ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੀ ਹੈ ਤੇ ਹੁਣ ਤੱਕ 48 ਲੱਖ 94 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਮਾਰੂ ਵਾਇਰਸ ਲਈ ਦਵਾਈ ਜਾਂ ਵੈਕਸੀਨ ਕਦੋਂ ਤੱਕ ਆਵੇਗੀ, ਪੂਰੀ ਦੁਨੀਆ ਇਸ ਦੀ ਉਡੀਕ ਕਰ ਰਹੀ ਹੈ। ਹੁਣ ਇਸ ਦਿਸ਼ਾ ‘ਚ ਇਕ ਚੰਗੀ ਖ਼ਬਰ ਆਈ ਹੈ ਤੇ ਇੱਕ ਅਮਰੀਕੀ ਕੰਪਨੀ ਨੇ ਕੋਰੋਨਾਵਾਇਰਸ ਦੇ ਮਨੁੱਖੀ ਅਜ਼ਮਾਇਸ਼ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੀ ਦਵਾਈ ਜਲਦੀ ਹੀ ਮਾਰਕੀਟ ‘ਚ ਆਵੇਗੀ। ਉਸ ਨੇ ਸੀਏਟਲ, ਅਮਰੀਕਾ ਵਿੱਚ ਵਾਲੰਟੀਅਰਾਂ ਦੇ 8 ਸਮੂਹਾਂ ‘ਤੇ ਮਨੁੱਖੀ ਅਜ਼ਮਾਇਸ਼ ਕੀਤੀ। ਇਸ ਵੈਕਸੀਨ ਰਾਹੀਂ ਉਨ੍ਹਾਂ ਦੇ ਸਰੀਰ ‘ਚ ਐਂਟੀਬਾਡੀਜ਼ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਜਾਂਚ ਕੀਤੀ ਗਈ ਸੀ, ਜੋ ਵਾਇਰਸ ਦੇ ਹਮਲੇ ਨਾਲ ਲੜਨ ਦੇ ਸਮਰੱਥ ਸਾਬਤ ਹੋ ਰਹੇ ਹਨ।