ਬਣ ਗਈ ਹੈ ਕੋਰੋਨਾ ਨੂੰ ਖ਼ਤਮ ਕਰਨ ਵਾਲੀ ਨਵੀਂ ਦਵਾਈ!

0
923
laboratory technician at the work.

ਦਿੱਲੀ: ਇਕ ਚੀਨੀ ਲੈਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਕ ਅਜਿਹੀ ਦਵਾਈ ਤਿਆਰ ਕੀਤੀ ਹੈ ਜੋ ਕੋਰੋਨਾ ਵਾਇਰਸ ਨੂੰ ਖਤਮ ਕਰ ਸਕਦੀ ਹੈ। ਇਹ ਲੈਬ ਪੇਕਿੰਗ ਯੂਨੀਵਰਸਿਟੀ ਦੀ ਹੈ। ਚੀਨ ਵਿਚ ਕਈ ਲੈਬਾਂ ਵਿਚ ਨਵੀਂ ਕੋਰੋਨਾ ਦਵਾਈ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੈਬ ਵਿਗਿਆਨੀ ਦਾ ਕਹਿਣਾ ਹੈ ਕਿ ਇਹ ਨਵੀਂ ਦਵਾਈ ਨਾ ਸਿਰਫ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਜਲਦੀ ਠੀਕ ਕਰ ਸਕਦੀ ਹੈ ਬਲਕਿ ਇਸ ਵਾਇਰਸ ਰਾਹੀਂ ਕੁਝ ਸਮੇਂ ਲਈ ਇਮਿਊਨਿਟੀ ਵੀ ਦੇ ਸਕਦੀ ਹੈ। ਲੈਬ ਡਾਇਰੈਕਟਰ ਸੰਨੀ ਸ਼ੀਆ ਅਨੁਸਾਰ ਜਾਨਵਰਾਂ ‘ਤੇ ਇਸ ਦਵਾਈ ਦੀ ਜਾਂਚ ਸਫਲ ਰਹੀ ਹੈ। ਇਸ ਦਵਾਈ ਨੇ ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ ਜੋ ਕੋਰੋਨਾ ਵਾਇਰਸ ਤੋਂ ਠੀਕ ਹੋਏ 60 ਮਰੀਜ਼ਾਂ ਦੇ ਖੂਨ ਵਿਚੋਂ ਕੱਢੇ ਗਏ ਹਨ।