ਬਲਬੀਰ ਸਿੰਘ ਸੀਨੀਅਰ ਨੂੰ ਦਿਲ ਦਾ ਦੌਰਾ, ਹਾਲਤ ਨਾਜ਼ੁਕ

0
1769

ਚੰਡੀਗੜ੍ਹ: ਮਹਾਨ ਹਾਕੀ ਖਿਡਾਰੀ ਅਤੇ ਤਿੰਨ ਵਾਰ ਓਲੰਪਿਕ ਵਿੱਚ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਹੋਰ ਨਾਜ਼ੁਕ ਹੋ ਗਈ। 96 ਸਾਲ ਦੇ ਬਲਬੀਰ ਸੀਨੀਅਰ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖਲ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਭੋਮੀਆ ਨੇ ਕਿਹਾ, ‘ਨਾਨਾ ਜੀ ਨੂੰ ਸਵੇਰੇ ਨੌਂ ਵਜੇ ਦਿਲ ਦਾ ਦੌਰਾ ਪਿਆ। ਫਿਲਹਾਲ ਉਨ੍ਹਾਂ ਨੂੰ ਮੈਡੀਕਲ ਆਈਸੀਯੂ ਵਿਚ ਰੱਖਿਆ ਗਿਆ ਹੈ।’ਉਨ੍ਹਾਂ ਨੂੰ 8 ਮਈ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਅਗਲੇ 24 ਤੋਂ 48 ਘੰਟਿਆਂ ਨੂੰ ਉਨ੍ਹਾਂ ਲਈ ਅਹਿਮ ਮੰਨ ਰਹੇ ਹਨ।