ਕੋਵਿਡ-19 ਵੈਕਸੀਨ ਦੀ ਕਲੀਨਿਕਲ ਟ੍ਰਾਇਲ ਲਈ, ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਲਗਾਇਆ ਟੀਕਾ

0
1004

ਵਾਸ਼ਿੰਗਟਨ: ਸਾਰੀ ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ ਅਤੇ ਹੁਣ ਤਕ ਇਸ ਦੀ ਵੈਕਸੀਨ ਦਾ ਪਤਾ ਨਹੀਂ ਲੱਗ ਸਕਿਆ। ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਕੋਰੋਨਾ ਵਾਇਰਸ ਬਿਮਾਰੀ ਵਿਰੁਧ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵਾਇਰਸ ਹੁਣ ਤਕ ਦੁਨੀਆਂ ਭਰ ਵਿਚ ੩੭,੪੭,੨੭੫ ਲੋਕਾਂ ਨੂੰ ਅਪਣੀ ਲਪੇਟ ਵਿਚ ਲੈ ਚੁੱਕਾ ਹੈ, ਜਦਕਿ ੨,੫੮,੯੬੨ ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕੀ ਫ਼ਾਰਮਾਸਿਊਟੀਕਲ ਕੰਪਨੀ ਫ਼ਾਈਜ਼ਰ ਇੰਕ. ਨੇ ਅਪਣਾ ਕਲੀਨਿਕਲ ਟ੍ਰਾਇਲ ਵੈਕਸੀਨ ਸੱਭ ਤੋਂ ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਦਿਤਾ ਹੈ ਅਤੇ ਰੇਜ਼ੇਨਰੋਨ ਫ਼ਾਰਮਾਸਿਊਟੀਕਲ ਨੇ ਕਿਹਾ ਕਿ ਇਸ ਦੇ ਕੰਮ ਨਾ ਕਰਨ ਉਤੇ ਇਕ ਹੋਰ ਐਂਟੀਬਾਡੀ ਇਲਾਜ ਉਪਲੱਬਧ ਹੋ ਸਕਦਾ ਹੈ। ਇਹ ਦਵਾਈ ਜੂਨ ਵਿਚ ਪਹਿਲੀ ਵਾਰ ਮਨੁੱਖਾਂ ਵਿਚ ਅਧਿਐਨ ਕਰਨ ਲਈ ਉਪਲੱਬਧ ਹੋਵੇਗੀ। ਗਿਲਿਅਡ ਸਾਇੰਸਿਜ਼ ਇੰਕ ਦੁਨੀਆਂ ਭਰ ਵਿਚ ਵਰਤੋਂ ਲਈ ਵਾਇਰਸ ਦੇ ਇਲਾਜ ਦੇ ਨਿਰਮਾਣ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।