ਕੋਰੋਨਾ ‘ਤੇ ਕੰਮ ਕਰ ਰਹੇ ਚੀਨੀ ਖੋਜਕਰਤਾ ਦੀ ਹੱਤਿਆ

0
1048

ਵਾਸ਼ਿੰਗਟਨ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿਚ ਚੀਨ ‘ਤੇ ਉਂਗਲੀਆਂ ਉੱਠ ਰਹੀਆਂ ਹਨ। ਇਸ ਦੌਰਾਨ ਯੂਨੀਵਰਸਿਟੀ ਆਫ ਪਿਟਸਬਰਗ ਦੇ ਮੈਡੀਕਲ ਸੈਂਟਰ ਵਿਚ ਇਕ ਚੀਨੀ ਖੋਜਕਰਤਾ ਦੀ ਹੱਤਿਆ ਹੋ ਗਈ। ਇਸ ਖੋਜਕਰਤਾ ਨੇ ਹਾਲ ਹੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਉਸ ਨੇ ਵੱਡੀ ਖੋਜ ਕੀਤੀ ਹੈ ਅਤੇ ਉਹ ਅਪਣੀ ਖੋਜ ਨੂੰ ਪੂਰਾ ਕਰਨ ਵਾਲਾ ਹੈ।
ਖੋਜਕਰਤਾ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਅਪਣੇ ਘਰ ਵਿਚ ਇਕੱਲਾ ਸੀ। ਉਸ ਦੇ ਮਾਤਾ-ਪਿਤਾ ਹਾਲੇ ਵੀ ਚੀਨ ਵਿਚ ਹੀ ਹਨ। ਇਸ ਚੀਨੀ ਖੋਜਕਰਤਾ ਦਾ ਨਾਂਅ ਡਾਕਟਰ ਬਿੰਗ ਲਿਊ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ਨੀਵਾਰ ਨੂੰ ਜਦੋਂ ਉਹ ਅਪਣੇ ਘਰ ਵਿਚ ਸੀ ਤਾਂ, ਇਕ ਵਿਅਕਤੀ ਉਸ ਦੇ ਘਰ ਪਹੁੰਚਿਆ ਤੇ ਉਸ ਨੇ ਫਾਇਰਿੰਗ ਸ਼ੁਰੂ ਕੀਤੀ।
ਉਸ ਦੀ ਪਛਾਣ ੪੬ ਸਾਲਾ ਹਾਓ ਗੂ ਦੇ ਰੂਪ ਵਿਚ ਕੀਤੀ ਗਈ ਹੈ। ਇਸ ਦੌਰਾਨ ਬਿੰਗ ਲਿਊ ਦੇ ਗਲੇ ਅਤੇ ਸਿਰ ਵਿਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਬਾਅਦ ਵਿਚ ਉਹਨਾਂ ਨੇ ਦਮ ਤੋੜ ਦਿੱਤਾ। ਘਟਨਾ ਸਮੇਂ ਉਹਨਾਂ ਦੀ ਪਤਨੀ ਘਰ ਨਹੀਂ ਸੀ।