ਸਿੱਖ ਡਾਕਟਰ ਭਰਾਵਾਂ ਨੂੰ ਕੈਨੇਡਾ ‘ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਲੈਣਾ ਪਿਆ ਦਾੜ੍ਹੀ ਕਟਵਾਉਣ ਦਾ ਮੁਸ਼ਕਿਲ ਫ਼ੈਸਲਾ

0
982

ਟੋਰਾਂਟੋ: ਕੈਨੇਡਾ ਦੇ ਦੋ ਸਿੱਖ ਡਾਕਟਰ ਭਰਾਵਾਂ ਨੂੰ ਆਪਣੀ ਦਾੜੀ ਸ਼ੇਵ ਕਰਵਾਉਣ ਦਾ ਸਭ ਤੋਂ ਮੁਸ਼ਕਿਲ ਫ਼ੈਸਲਾ ਲੈਣਾ ਪਿਆ ਤਾਂ ਜੋ ਉਹ ਦੇਸ਼ ‘ਚ ਫੈਲੀ ਮਹਾਂਮਾਰੀ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਜ਼ਰੂਰੀ ਤੌਰ ‘ਤੇ ਪਹਿਨੇ ਜਾਣ ਵਾਲੇ ਸੁਰੱਖਿਅਤ ਮਾਸਕ ਨੂੰ ਪਹਿਨ ਸਕਣ। ਹਰ ਸਿੱਖ ਲਈ ਕੇਸਾਂ ਦਾ ਖ਼ਾਸ ਮਹੱਤਵ ਹੈ। ਮਾਟਰੀਅਲ ਫਿਜ਼ੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦਾ ਭਰਾ ਰੰਜੀਤ ਸਿੰਘ, ਜੋ ਕਿ ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ ਦੇ ਮਾਟਰੀਅਲ ਜਨਰਲ ਤੇ ਰੋਇਲ ਵਿਕਟਰੀਆ ਹਸਪਤਾਲਾਂ ‘ਚ ਨਿਊਰੋਸਰਜਨ ਹੈ, ਨੇ ਧਾਰਮਿਕ ਸਲਾਹਕਾਰਾਂ, ਪਰਿਵਾਰ ਤੇ ਦੋਸਤਾਂ ਨਾਲ ਸਲਾਹ ਕਰਨ ਦੇ ਬਾਅਦ ਆਪਣੀਆਂ ਦਾੜ੍ਹੀਆਂ ਸ਼ੇਵ ਕਰਵਾਉਣ ਦਾ ਮੁਸ਼ਕਿਲ ਫ਼ੈਸਲਾ ਕੀਤਾ। ਐਮ. ਯੂ. ਐਚ. ਸੀ. ਨੇ ਇਕ ਬਿਆਨ ‘ਚ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਉਸ ਦੀ ਦਾੜ੍ਹੀ ਉਸ ਦੀ ਪਛਾਣ ਦਾ ਮਹੱਤਵਪੂਰਨ ਹਿੱਸਾ ਹੈ ਪਰ ਇਸ ਨਾਲ ਮਾਸਕ ਪਹਿਨਣ ‘ਚ ਮੁਸ਼ਕਿਲ ਆਉਂਦੀ ਹੈ। ਕਾਫੀ ਵਿਚਾਰ ਕਰਨ ਦੇ ਬਾਅਦ ਉਸ ਨੇ ਆਪਣੀ ਦਾੜੀ ਸ਼ੇਵ ਕਰਨ ਦਾ ਮੁਸ਼ਕਿਲ ਫ਼ੈਸਲਾ ਲਿਆ। ਐਮ. ਯੂ. ਐਚ. ਸੀ. ਦੀ ਵੈਬਸਾਈਟ ‘ਤੇ ਪਾਈ ਵੀਡੀਓ ‘ਚ ਰੰਜੀਤ ਨੇ ਕਿਹਾ ਕਿ ਅਸੀਂ ਕੰਮ ਨੂੰ ਪਹਿਲ ਨਾ ਦਿੰਦੇ ਪਰ ਅਜਿਹੇ ਸਮੇਂ ਜਦੋਂ ਸਿਹਤ ਕਰਮੀ ਬਿਮਾਰ ਪੈ ਰਹੇ ਹਨ, ਅਜਿਹਾ ਕਰ ਕੇ ਅਸੀਂ ਪਹਿਲਾਂ ਤੋਂ ਮੁਸ਼ਕਿਲ ਦੌਰ ‘ਚੋਂ ਲੰਘ ਰਹੇ ਸਿਸਟਮ ਲਈ ਹੋਰ ਦਬਾਅ ਪੈਦਾ ਕਰਦੇ। ਅਸੀਂ ਉਸ ਸਮੇਂ ਤੱਕ ਕੋਵਿਡ ੧੯ ਦੇ ਮਰੀਜ਼ਾਂ ਨੂੰ ਦੇਖਣ ਤੋਂ ਇਨਕਾਰ ਕਰ ਸਕਦੇ ਸੀ ਜਦੋਂ ਤੱਕ ਸਾਡੇ ਲਈ ਢੁਕਵੇਂ ਸੁਰੱਖਿਅਤ ਯੰਤਰਾਂ ਦਾ ਪ੍ਰਬੰਧ ਨਾ ਹੋ ਜਾਂਦਾ ਪਰ ਇਹ ਸਾਡੇ ਵਲੋਂ ਇਕ ਫਿਜ਼ੀਸ਼ੀਅਨ ਹੋਣ ਦੇ ਨਾਤੇ ਚੁੱਕੀ ਸਹੁੰ ਅਤੇ ਸਿਧਾਂਤਾਂ ਦੇ ਖ਼ਿਲਾਫ਼
ਹੁੰਦਾ।