9 ਮਹੀਨਿਆਂ ਦੌਰਾਨ ਭਾਰਤ ‘ਚ ਜਨਮ ਲੈਣਗੇ ਦੋ ਕਰੋੜ ਬੱਚੇ

0
1347

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਅਨੁਸਾਰ ਮਾਰਚ ਮਹੀਨੇ ਵਿੱਚ ਕੋਵਿਡ-੧੯ ਨੂੰ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਵਿੱਚ ਆਉਂਦੇ ੯ ਮਹੀਨਿਆਂ ਵਿੱਚ ਸਭ ਤੋਂ ਵੱਧ ਜਨਮ ਦਰ ਰਿਕਾਰਡ ਹੋਣ ਦਾ ਅਨੁਮਾਨ ਹੈ। ਮਾਰਚ ਅਤੇ ਦਸੰਬਰ ਵਿੱਚ ਦੇਸ਼ ਵਿੱਚ ਦੋ ਕਰੋੜ ਤੋਂ ਵੱਧ ਬੱਚਿਆਂ ਦੇ ਜਨਮ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੈਫ) ਨੇ ੧੦ ਮਈ ਨੂੰ ਮਨਾਏ ਜਾ ਰਹੇ ਮਾਂ ਦਿਵਸ ਤੋਂ ਪਹਿਲਾਂ ਕਿਹਾ ਕਿ ਇਕ ਅੰਦਾਜ਼ਨ ੧੧.੬ ਕਰੋੜ ਬੱਚੇ ਕੋਵਿਡ-੧੯ ਮਹਾਮਾਰੀ ਦੇ ਪਰਛਾਵੇਂ ਹੇਠ ਪੈਦਾ ਹੋਣਗੇ। ਕਰੋਨਾ ਨੂੰ ਮਹਾਮਾਰੀ ਦੀ ਐਲਾਨੇ ਜਾਣ ਤੋਂ ਬਾਅਦ ਭਾਰਤ ਵਿੱਚ ਆਉਂਦੇ ੯ ਮਹੀਨਿਆਂ ਵਿਚ ਸਭ ਤੋਂ ਵੱਧ ਜਨਮ ਦਰ ਹੋਣ ਦੀ ਸੰਭਾਵਨਾ ਹੈ, ਜਿਥੇ ੨ ਕਰੋੜ ੧੦ ਲੱਖ ਬੱਚਿਆਂ ਦਾ ੧੧ ਮਾਰਚ ਤੋਂ ੧੬ ਦਸੰਬਰ ਦੇ ਵਿਚਕਾਰ ਜਨਮ ਹੋਣ ਦਾ ਅਨੁਮਾਨ ਹੈ। ਇਸ ਵਿਚ ਚੀਨ (੧.੩੫ ਕਰੋੜ), ਨਾਈਜੀਰੀਆ (੬੪ ਲੱਖ), ਪਾਕਿਸਤਾਨ (੫੦ ਲੱਖ) ਅਤੇ ਇੰਡੋਨੇਸ਼ੀਆ (੪੦ ਲੱਖ) ਬੱਚ ਹੋਣ ਦੀ ਸੰਭਾਵਨਾ ਹੈ।