ਲੰਡਨ: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀਆਂ ੧ ਮਈ ਨੂੰ ਜਾਰੀ ਹੋਈਆਂ ਤਸਵੀਰਾਂ ‘ਤੇ ਬਰਤਾਨੀਆ ਦੀ ਸੰਸਦ ਮੈਂਬਰ ਲੂਈਸ ਮੇਨਸੈਚ ਨੇ ਸਵਾਲ ਉਠਾਏ ਹਨ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਇਹ ਕਿਮ ਨਹੀਂ ਹੈ। ਕਿਉਂਕਿ ਬੀਤੇ ਕੁਝ ਹਫ਼ਤਿਆਂ ਤੋਂ ਕਿਮ ਦੇ ਬਿਮਾਰ ਹੋਣ ਜਾਂ ਮੌਤ ਹੋਣ ਸਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ, ਜਿਸ ਦੇ ਜਵਾਬ ਵਿਚ ਉੱਤਰੀ ਕੋਰੀਆ ਨੇ ਕਿਹਾ ਕਿ ਉਹ ਬਿਲਕੁੱਲ ਠੀਕ ਹਨ। ਅਜਿਹੇ ਵਿਚ ਹੀ ਕਿਮ ਜੋਂਗ ਵਲੋਂ ਇਕ ਫਰਟੀਲਾਈਜ਼ਰ ਫੈਕਟਰੀ ਦਾ ੧ ਮਈ ਨੂੰ ਉਦਘਾਟਨ ਕਰਨ ਸਮੇਂ ਦੀਆਂ ਤਸਵੀਰਾਂ ਮੀਡੀਆ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੈ ਕੇ ਸੰਸਦ ਮੈਂਬਰ ਲੂਈਸ ਨੇ ਸਵਾਲ ਖੜ÷ ੍ਹੇ ਕੀਤੇ ਹਨ। ਲੂਈਸ ਨੇ ਕਿਮ ਦੇ ਦੰਦਾਂ, ਗੁੱਟ ‘ਤੇ ਨਿਸ਼ਾਨ ਅਤੇ ਕੰਨ ਦੇ ਅਕਾਰ ਵਿਚ ਫਰਕ ਹੋਣ ਦੀ ਗੱਲ ਕਹੀ ਹੈ ਤੇ ਸ਼ੱਕ ਪ੍ਰਗਟ ਕੀਤਾ ਹੈ ਕਿ ਲੋਕਾਂ ਸਾਹਮਣੇ ਆਉਣ ਵਾਲਾ ਇਹ ਕਿਮ ਨਕਲੀ
ਹੈ।