ਕੈਨੇਡਾ ਵਿਚ ਗੋਲੀਬਾਰੀ ਦੀ ਘਟਨਾ ਮਗਰੋਂ ਕਈ ਹਥਿਆਰਾਂ ‘ਤੇ ਪਾਬੰਦੀ ਲਾਗੂ

0
1363

ਓਟਾਵਾ: ਕੋਰੋਨਾ ਦੇ ਕਹਿਰ ਵਿਚ ਵੀ ਕੁੱਝ ਦਿਨ ਪਹਿਲਾਂ ਕੈਨੇਡਾ ਵਿਚ ਗੋਲੀਬਾਰੀ ਵਿਚ ਕਈ ਜਣੇ ਮਾਰੇ ਗਏ ਸਨ। ਇਸ ਲਈ ਕੈਨੇਡਾ ਸਰਕਾਰ ਨੇ ਕਈ ਹਥਿਆਰਾਂ ‘ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਦਸਣਯੋਗ ਹੈ ਕਿ ਹਮਲਾਵਰ ਨੇ ਗੋਲੀਬਾਰੀ ਵਿਚ ਆਟੋ-ਮੈਟਿਕ ਹਥਿਆਰਾਂ ਦੀ ਵਰਤੋਂ ਕੀਤੀ ਸੀ। ਹੁਣ ਇਸੇ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੇ ਹਥਿਆਰਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਟਰੂਡੇ ਨੇ ਆਪਣੇ ਸੰਬੋਧਨ ਵਿਚ ਆਖਿਆ ਹੈ ਕਿ ਇਕ ਹਿਰਨ ਨੂੰ ਮਾਰਨ ਲਈ ਏ.ਆਰ.-੧੫ ਬੰਦੂਕ ਦੀ ਲੋੜ ਨਹੀਂ ਹੈ। ਉਨ•ਾਂ ਨਾਲ ਹੀ ਆਖਿਆ ਕਿ ਅਸਾਲਟ ਬੰਦੂਕਾਂ (ਮਿਲਟਰੀ ਗ੍ਰੇਡ) ਅਤੇ ਇਸੇ ਕਿਸਮ ਦੇ ਹੋਰ ਹਥਿਆਰਾਂ ਦੀ ਸਾਡੇ ਦੇਸ਼ ਵਿਚ ਕੋਈ ਜ਼ਰੂਰਤ ਨਹੀਂ ਇਸ ਕਰਕੇ ਅੱਜ ਮੈਂ ਤੋਂ ਇਨ੍ਹਾਂ ਹਥਿਆਰਾਂ ਨੂੰ ਵੇਚਣ, ਖਰੀਦਣ, ਨਿਰਯਾਤ ਕਰਨ ‘ਤੇ ਪਾਬੰਦੀ ਲਾਉਂਦਾ ਹਾਂ।