ਯੂ. ਕੇ. ‘ਚ ਮੌਤਾਂ ਦੀ ਦਰ ਘਟਣ ਕਾਰਨ ਲੋਕਾਂ ਨੂੰ ਆਇਆ ਸੁੱਖ ਦਾ ਸਾਹ

0
999

ਲੈਸਟਰ: ਯੂ.ਕੇ. ‘ਚ ਇਕ-ਦੋ ਦਿਨਾਂ ਤੋਂ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਕਮੀ ਹੋਣ ਕਾਰਨ ਯੂ.ਕੇ. ਵਾਸੀਆਂ ਨੂੰ ਕੁਝ ਸੁੱਖ ਦਾ ਸਾਹ ਆਇਆ ਹੈ।
ਯੂ.ਕੇ. ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਤਾਲਾਬੰਦੀ ਅਤੇ ਘਰਾਂ ਵਿਚ ਰਹਿਣ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਕਰਕੇ ਇਥੋਂ ਦੇ ਹਾਲਾਤ ਹੁਣ ਕਾਫੀ ਸੁਧਰਦੇ ਨਜ਼ਰ ਆ ਰਹੇ ਹਨ। ਪਰ ਦੂਜੇ ਪਾਸੇ ਯੂ.ਕੇ. ਦੇ ਚੀਫ ਮੈਡੀਕਲ ਅਫਸਰ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਲੋਕਾਂ ਨੂੰ ਸਮਂੇ ਸਮੇਂ ‘ਤੇ ਦਿੱਤੀਆਂ ਜਾਣ ਵਾਲੀਆਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ, ਕਿਉਂਕਿ ਕੋਰੋਨਾ ਠੰਢੇ ਮਹੀਨਿਆਂ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ।
ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਸੰਭਾਵਤ ਤੌਰ ‘ਤੇ ਇਹ ਵਾਇਰਸ ਠੰਢੇ ਮਹੀਨਿਆਂ ਦੌਰਾਨ ਤੇਜ਼ੀ ਨਾਲ ਫੈਲ ਸਕਦਾ ਹੈ, ਜੋ ਐੱਨ. ਐੱਚ. ਐੱਸ. ਲਈ ਹੁਣ ਨਾਲੋਂ ਜ਼ਿਆਦਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਸਰਦੀਆਂ ਦੇ ਆਉਣ ਤੱਕ ਤਾਲਾਬੰਦੀ ਅਤੇ ਹੋਰ ਉਪਾਵਾਂ ਕਰਕੇ ਵਾਇਰਸ ਦੇ ਖਤਮ ਹੋਣ ਦੀ ਸੰਭਾਵਨਾ
ਹੈ।