ਸਾਂਨਫਰਾਂਸਿਸਕੋ: ਵਿਗਿਆਨੀਆ ਨੇ ਇੰਕਸਾਫ਼ ਕੀਤਾ ਹੈ ਕਿ ਧਰਤੀ ਦੀ ਓਜ਼ੋਨ ਪਰਤ ‘ਤੇ ਆਇਆ ਛੇਦ ਹੁਣ ਸਮਾਪਤ ਹੋ ਗਿਆ ਹੈ। ਇਹ ਛੇਦ ਉਸ ਸਮੇਂ ਖ਼ਤਮ ਹੋਇਆ ਜਦੋਂ ਕਿ ਸੰਸਾਰ ਕਰੋਨਾ ਵਰਗੀ ਫੈਲੀ ਮਹਾਂਮਾਰੀ ਬੀਮਾਰੀ ਨਾਲ ਜੂਝ ਰਿਹਾ ਹੈ। ਸਾਰੇ ਸੰਸਾਰ ਦਾ ਕੰਮ ਪੂਰੀ ਤਰਾਂ ਠੱਪ ਹੋ ਜਾਣ ਕਾਰਨ ਵਾਤਾਵਰਣ ਵਿਚ ਭਾਰੀ ਤਬਦੀਲੀ ਆਈ ਹੈ। ਕੁੱਝ ਚਿੰਤਕਾਂ ਦਾ ਕਹਿਣਾ ਹੈ ਕਿ ਇਹ ਸ਼ਾਇਦ ਵਾਤਾਵਰਣ ਸ਼ੁਧ ਹੋਣ ਦੇ ਨਤੀਜੇ ਕਾਰਨ ਸੰਭਵ ਹੋਇਆ ਹੈ ਪਰ ਵਿਗਿਆਨੀਆ ਨੇ ਇਸ ਨੁੰ ਰੱਦ ਕਰਦਿਆ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਇਕ ਮਿਲੀਅਨ ਵਰਗ ਕਿਲੋਮੀਟਰ ਦਾ ਇਹ ਛੇਦ ਦੇਖਿਆ ਸੀ।
ਮੰਨਿਆ ਜਾ ਰਿਹਾ ਹੈ ਇਹ ਛੇਦ ਉਤੱਰੀ ਧਰੁਵ ਵਿਚ ਘੱਟ ਤਾਪਮਾਨ ਕਾਰਨ ਬਣਿਆ ਸੀ। ਸੂਰਜ ਦੀਆਂ ਅਲਟਰਾ-ਵਾਇਲਟ ਕਿਰਨਾਂ ਦੇ ਸਿੱਧਾ ਪੈਣ ਕਾਰਨ ਚੱਮੜੀ ਦਾ ਕੈਂਸਰ ਹੋਣ ਦਾ ਇਕ ਮੁੱਖ ਕਾਰਨ ਹੈ । ਕਾਪਰਨੀਕਸ ਐਟਮੋਸਫੀਅਰ ਮਾਨਟੀਰੀਅਸ ਸਰਵਿਸ (ਸੀ ਏ ਐਮ ਐਸ) ਤੇ ਕਾਪਰਨੀਕਸ ਚੇਂਜ ਸਰਵਿਸ (ਸੀ ੩ ਐਸ) ਨੇ ਪੁਸ਼ਟੀ ਕੀਤੀ ਹੈ ਕਿ ਇਹ ਛੇਦ ਜਿਹੜਾ ਕੁਝ ਸਮਾਂ ਪਹਿਲਾਂ ਹੀ ਨੋਟ ਕੀਤਾ ਗਿਆ ਸੀ ਇਹ ਹੁਣ ਅਪਣੇ ਆਪ ਠੀਕ ਹੋ ਗਿਆ ਹੈ। ਕਾਪਰਨੀਕਸ ਦਾ ਇਹ ਵੀ ਕਹਿਣਾ ਕਿ ਇਸ ਸਾਲ ਦਾ ਪੋਲਰ ਵਰਟੈਕਸ ਕਾਫੀ ਸ਼ਕਤੀਸ਼ਾਲੀ ਸੀ ਜਿਸ ਨਾਲ ਸਟ੍ਰੋਟੋਸਫਰਿਕ ਬੱਦਲਾਂ ਦੀ ਉਤਪੱਤੀ ਹੋਈ ਸੀ ਜਿਸ ਨੇ ਸੀਐਫ਼ਸੀ ਗੈਸਾਂ ਨਾਲ ਪ੍ਰਤੀਕਿਰਿਆ ਕਰ ਕੇ ਓਜੋਨ ਪਰਤ ਨੂੰ ਖ਼ਤਮ ਕਰ ਦਿਤਾ। ਕਾਪਰਨੀਕਸ ਦਾ ਇਹ ਵੀ ਕਹਿਣਾ ਹੈ ਕਿ ਇਹ ਵੋਰਟੈਕਸ ਦੁਬਾਰਾ ਬਣ ਸਕਦਾ ਹੈ ਪਰ ਇਹ ਓੋਜੋਨ ਪਰਤ ਨੂੰ ਜ਼ਿਆਦਾ ਪ੍ਰਭਾਵਤ ਨਹੀਂ ਕਰ ਸਕੇਗਾ।