Covid 19 : ਬੱਕਰੀ ਅਤੇ ਫ਼ਲ ਵੀ ਕਰੋਨਾ ਪੌਜਟਿਵ !

0
1006

ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨਾ ਵਾਇਰਸ ਹੁਣ ਦੁਨੀਆਂ ਦੇ ਹਰ ਕੋਨੇ ਵਿਚ ਫੈਲ ਚੁੱਕਾ ਹੈ। ਹੁਣ ਤੱਕ ਚਮਗਿੱਦੜਾਂ, ਇੰਨਸਾਨਾਂ, ਕੁੱਤੇ ਅਤੇ ਬਿੱਲਾਂ ਵਿਚ ਹੀ ਕਰੋਨਾ ਵਾਇਰਸ ਦੇ ਫੈਲਣ ਬਾਰੇ ਸੁਣਿਆ ਸੀ। ਪਰ ਹੁਣ ਅਫਰੀਕਾ ਤੋਂ ਸਾਹਮਣੇ ਆਏ ਇਕ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦੱਸ ਦੱਈਏ ਕਿ ਅਫ਼ਰੀਕਾ ਦੇ ਤੰਜਾਨੀਆਂ ਵਿਚ ਇਹ ਵਾਇਰਸ ਬੱਕਰੀਆਂ ਅਤੇ ਇੱਥੇ ਦੇ ਇਕ ਵਿਸ਼ੇਸ਼ ਪ੍ਰਕਾਰ ਦੇ ਸਥਾਨਕ ਫਲ ਪਾਅਪਾ ਵਿਚ ਵੀ ਪਾਇਆ ਗਿਆ ਹੈ।
ਹਾਲਾਂਕਿ ਇਸ ਘਟਨਾ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਜੌਨ ਮਾਗੁਫਲੀ ਦੇ ਵੱਲੋਂ ਟੈਸਟ ਕੀਟਾਂ ਖਰਾਬ ਹੋਣ ਦਾ ਦਾਅਵਾ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਜਾਂਚ ਕੀਟਾਂ ਨੂੰ ਜਾਂਚਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਤੰਜਾਨੀਆਂ ਵਿਚ ਵੀ ਕਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਇੱਥੇ ਦੇ ਰਾਸ਼ਟਰਪਤੀ ਜੌਨ ਮਾਗੁਫਲੀ ਤੇ ਪਿਛਲੇ ਦਿਨੀਂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲੁਕਾਉਂਣ ਬਾਰੇ ਵੀ ਪੂਰੀ ਦੁਨੀਆਂ ਵਿਚ ਨਿੰਦਿਆ ਹੋਈ ਸੀ।
ਇਸ ਤਰ੍ਹਾਂ ਬੱਕਰੀ ਅਤੇ ਫਲਾਂ ਵਿਚ ਵੀ ਕਰੋਨਾ ਵਾਇਰਸ ਦੇ ਸਕਰਮਣ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਈਆਂ ਕਿੱਟਾਂ ਸਹੀ ਨਹੀਂ ਹਨ, ਉਨ੍ਹਾਂ ਵਿਚ ਖਰਾਬੀ ਹੈ। ਦੱਸ ਦੱਈਏ ਕਿ ਤੰਜਾਨੀਆਂ ਜਦੋਂ ਬੱਕਰੀ ਅਤੇ ਇਥੇ ਦੇ ਵਿਸ਼ੇਸ ਫਲਾਂ ਦੇ ਸੈਂਪਲ ਲੈ ਕੇ ਜਾਂਚ ਲਈ ਉਥੋਂ ਦੀ ਇਕ ਲੈਬੋਰੇਟਰੀ ਵਿਚ ਭੇਜੇ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਸੈਂਪਲਾਂ ਨੂੰ ਪੌਜਟਿਵ ਪਾਏ ਜਾਣ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।