ਦੁਨੀਆਂ ਭਰ ‘ਚ ਤਾਲਾਬੰਦੀ ਕਾਰਨ 70 ਲੱਖ ਔਰਤਾਂ ਹੋ ਸਕਦੀਆਂ ਹਨ ਗਰਭਵਤੀ

0
1255

ਸੰਯੁਕਤ ਰਾਸ਼ਟਰ: ਦੁਨੀਆਂ ਭਰ ਦੇ ਤਮਾਮ ਮੁਲਕਾਂ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਇਆ ਗਿਆ ਲਾਕਡਾਊਨ ਕਈ ਮਾਇਨਿਆਂ ਨਾਲ ਕੁਦਰਤ ਲਈ ਵਰਦਾਨ ਸਾਬਤ ਹੋਇਆ ਹੈ ਤਾਂ ਇਸ ਦੇ ਕੁਝ ਦੂਜੇ ਨੁਕਸਾਨਦਾਇਕ ਪਹਿਲੂ ਵੀ ਸਾਹਮਣੇ ਆਉਣ ਦੀਆਂ ਸ਼ੰਕਾਵਾਂ ਹਨ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਨੇ ਕਿਹਾ ਕਿ ਲਾਕਡਾਊਨ ਕਾਰਨ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਲੱਗਭਗ ਪੰਜ ਕਰੋੜ ਆਧੁਨਿਕ ਗਰਭਨਿਰੋਧਕਾਂ ਦੀ ਵਰਤੋਂ ਤੋਂ ਵਾਂਝੇ ਰਹਿ ਸਕਦੇ ਹਨ। ਲਾਕਡਾਊਨ ਕਾਰਨ ਸਿਹਤ ਸੇਵਾਵਾਂ ਰੁਕੀਆਂ ਹੋਈਆਂ ਹਨ।
ਇਹੀ ਕਾਰਨ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਅਣਚਾਹੇ ਗਰਭਧਾਰਨ ਦੇ ੭੦ ਲੱਖ ਮਾਮਲੇ ਸਾਹਮਣੇ ਆ ਸਕਦੇ ਹਨ। ਯੂਐਨਐਫਪੀਏ ਅਤੇ ਸਹਿਯੋਗੀਆਂ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਸੰਕਟ ਕਾਰਨ ਵੱਡੀ ਗਿਣਤੀ ਦੇ ਪ੍ਰਵਾਰ ਨਿਯੋਜਨ ਦੇ ਸਾਧਨਾਂ ਤਕ ਪਹੁੰਚ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅਣਚਾਹਿਆ ਗਰਭਧਾਰਨ ਦਾ ਖਤਰਾ ਵੱਧ ਗਿਆ ਹੈ। ਇਹੀ ਨਹੀਂ ਲਾਕਡਾਊਨ ਕਾਰਨ ਔਰਤਾਂ ਖ਼ਿਲਾਫ਼ ਹਿੰਸਾ ਅਤੇ ਦੂਜੇ ਕਈ ਤਰ੍ਹਾਂ ਦੇ ਸੋਸ਼ਣ ਦੇ ਮਾਮਲਿਆਂ ਵਿਚ ਤੇਜ਼ੀ ਦਰਜ ਕੀਤੀ ਜਾ ਸਕਦੀ ਹੈ।