ਬੋਰਿਸ ਜੌਹਨਸਨ ਪਿਤਾ ਬਣੇ, ਮੰਗੇਤਰ ਵੱਲੋਂ ਲੜਕੇ ਨੂੰ ਜਨਮ

0
1276

ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ਨੇ ਲੜਕੇ ਨੂੰ ਜਨਮ ਦਿੱਤਾ ਹੈ। ਲੰਡਨ ਦੇ ਇਕ ਸਰਕਾਰੀ ਹਸਪਤਾਲ ਵਿੱਚ ਅੱਜ ਬੱਚੇ ਦਾ ਜਨਮ ਹੋਇਆ। ਮੰਨਿਆ ਜਾ ਰਿਹਾ ਹੈ ਕਿ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ ਪਰ ਜ਼ੱਚਾ-ਬੱਚਾ ਦੋਵੇਂ ਸਿਹਤਮੰਦ ਹਨ। ਬੱਚੇ ਦੇ ਜਨਮ ‘ਤੇ ਪ੍ਰਧਾਨ ਮੰਤਰੀ ਕਾਫੀ ਖੁਸ਼ ਹਨ।