ਮੇਰੇ ਕਾਰਨ ਕਿਸੇ ਨੂੰ ਕੋਰੋਨਾ ਨਹੀਂ: ਕਨਿਕਾ ਕਪੂਰ

0
1028

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਮੌਜੂਦਾ ਸਮੇਂ ‘ਚ ਇੰਟਰਨੈੱਟ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਭਾਰਤੀ ਸੈਲੇਬ੍ਰਿਟੀਜ਼ ‘ਚੋਂ ਇਕ ਹੈ ਕਿਉਂਕਿ ਉਹ ਪਿਛਲੇ ਮਹੀਨੇ ਕੋਵਿਡ ੧੯ ਦੇ ਟੈਸਟ ‘ਚੋਂ ਪਾਜ਼ੇਟਿਵ ਆਉਣ ਵਾਲੀ ਪਹਿਲੀ ਬਾਲੀਵੁੱਡ ਸੈਲੇਬ੍ਰਿਟੀ ਸੀ। ਉਹ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਉਨ੍ਹਾਂ ਦੇ ਲਖਨਊ ਦੇ ਘਰ ਤੋਂ ਲਾਪਤਾ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ, ਪਰ ‘ਬੇਬੀ ਡੱਾਲ’ ਗਾਇਕਾ ਨੇ ਆਪਣੇ ਨਵੇਂ ਪੋਸਟ ‘ਚ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਗਲਤ ਦੱਸਦੇ ਹੋਏ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਉਹ ਲਖਨਊ ‘ਚ ਹੀ ਹੈ।
ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਉਹ ਆਪਣੇ ਘਰ ਲਖਨਊ ‘ਚ ਹੈ ਅਤੇ ਆਪਣੇ ਮਾਤਾ-ਪਿਤਾ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਸਿਰਫ਼ ਇੰਨਾ ਹੀ ਨਹੀਂ ਬਲਕਿ ਕਨਿਕਾ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਯੂਕੇ, ਮੁੰਬਈ ਜਾਂ ਲਖਨਊ ‘ਚ ਜੋ ਵੀ ਉਸਨੂੰ ਮਿਲਿਆ ਸੀ, ਉਨ੍ਹਾਂ ‘ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਸਨ ਅਤੇ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਹਨ।