ਕੌਮ ਦੇ ਸ਼ਹੀਦਾਂ ਨੂੰ ਯਾਦ ਰੱੱਖਣਾ ਅਤੇ ਉਨ੍ਹਾਂ ਦੀ ਸੂਰਮਗਤੀ ਦੇ ਕਿੱਸੇ ਆਪਣੀ ਪਨੀਰੀ ਨਾਲ ਸਾਂਝੇ ਕਰਨੇ ਬਹੁਤ ਜਰੂਰੀ ਹਨ। ਕੌਮੀ ਸ਼ਹੀਦਾਂ ਦੀ ਯਾਦ ਵਿੱੱਚ ਉਹਨਾਂ ਵਲੋਂ ਦਰਸਾਏ ਰਸਤੇ ਤੇ ਚਲਦਿਆਂ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਸ਼ਹੀਦਾਂ ਨੂੰ ਸੱੱਚੀ ਸ਼ਰਧਾਂਜਲੀ ਹੋਇਆ ਕਰਦੇ
ਹਨ।
ਸ਼ਹੀਦ ਭਾਈ ਮੇਵਾ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਅਤੇ ਆਉਣ ਵਾਲੀ ਆਪਣੀ ਪਨੀਰੀ ਨੂੰ ਉਸ ਮਹਾਨ ਸ਼ਹੀਦ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸ਼ਹੀਦ ਭਾਈ ਮੇਵਾ ਸਿੰਘ ਜੀ ਦੇ ਪਿੰਡ ਲੋਪੋਕੇ(ਪੰਜਾਬ) ਵਿੱੱਚ ਇਕ ਪ੍ਰਾਇਮਰੀ ਸਕੂਲ ਬਣਾਉਣ ਦੀ ਜਿੰਮੇਵਾਰੀ ਖਾਲਸਾ ਦੀਵਾਨ ਸੁਸਾਇਟੀ ਨਿਓ ਵੈਸਟਮਿਨਸਟਰ ਦੇ ਗੁਰਦੁਆਰਾ ਸੁਖ ਸਾਗਰ ਦੇ ਸਮੂਹ ਸੇਵਾਦਾਰ ਅਤੇ ਸਿੱੱਖ ਅਵੇਰਨੈਸ ਫਾੳਂਡੇਸ਼ਨ (ਸ਼ਅਢ) ਨੇ ਸਾਂਝੇ ਤੌਰ ਤੇ ਕਾਰਜ ਅਰੰਭ ਕੀਤੇ ਹਨ। ਇਸ ਦਾ ਮਕਸਦ ਹੋਵੇਗਾ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਸਕੂਲ ਵਾਂਗ ਹੀ ਪੜ੍ਹਾਈ ਦਾ ਮਿਆਰ ਅਤੇ ਸਹੂਲਤਾਂ ਦਿੱੱਤੀਆਂ
ਜਾਣ।
ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਨ੍ਹਾਂ ਸ਼ਹੀਦਾਂ ਦੀ ਬਦੋਲਤ ਵਿਦੇਸ਼ਾਂ ਵਿੱੱਚ ਪੂਰੀ ਇੱੱਜਤ ਮਾਣ ਨਾਲ ਸੁਖ ਸਹੂਲਤਾਂ ਮਾਣਦੇ ਹੋਏ ਇੱਜਤਦਾਰ ਜਿੰਦਗੀ ਬਤੀਤ ਕਰ ਰਹੇਂ ਹਾਂ ਤਾਂ ਸਾਨੂੰ ਵੀ ਅਜਿਹੇ ਕਾਰਜਾਂ ਵਿੱੱਚ ਵੱਧ ਤੋਂ ਵੱੱਧ ਯੋਗਦਾਨ ਪਾਉਣਾ ਚਾਹੀਦਾ ਹੈ। ਸੁਖ ਸਾਗਰ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਗਭਗ ਇਕ ਲੱੱਖ ਡਾਲਰ ਦਾ ਖਰਚਾ ਸਕੂਲ ਬਣਾਉਣ ਲਈ ਮਿਥਿਆ ਗਿਆ ਹੈ, ਸੰਗਤਾਂ ਇਸ ਵਿੱੱਚ ਬਹੁਤ ਯੋਗਦਾਨ ਦੇ ਰਹੀਆਂ ਹਨ, ਉਹਨਾਂ ਦਾ ਬਹੁਤ ਧੰਨਵਾਦ ਹੈ।
ਸਮੂਹ ਸਾਧ ਸੰਗਤ ਹੋਰ ਵੀ ਦਿਲ ਖੋਲ ਕੇ ਇਸ ਮਹਾਨ ਕਾਰਜ ਵਿੱੱਚ ਹਿੱੱਸਾ ਪਾ ਕੇ ਸ਼ਹੀਦ ਭਾਈ ਮੇਵਾ ਸਿੰਘ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ।
ਕੋਈ ਹੋਰ ਜਾਣਕਾਰੀ ਇਸ ਸਕੂਲ ਦੇ ਪ੍ਰੋਜੈਕਟ ਸੰਬੰਧੀ ਚਾਹੀਦੀ ਹੋਵੇ ਤਾਂ ਗੁਰਦੁਆਰਾ ਸੁਖ ਸਾਗਰ ਦੇ ਮੁਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਜਾਂ ਸੈਫ ਕੈਨੇਡਾ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਜੀ।