ਟੋਰਾਟੋ: ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਵਿਦੇਸ਼ੀ ਸਰਕਾਰਾਂ ਵਲੋਂ ਭਾਰਤ ‘ਚੋਂ ਆਪਣੇ ਨਾਗਿਰਕ ਕੱਢਣ ਦਾ ਸਿਲਸਿਲਾ ਜਾਰੀ ਹੈ¢ ਕੈਨੇਡਾ ਸਰਕਾਰ ਵਲੋਂ ਹੁਣ ਤੱਕ ਦੁਨੀਆ ਦੇ ੭੬ ਦੇਸ਼ਾਂ ‘ਚੋਂ ਆਪਣੇ ੨੦੦੦੦ ਦੇ ਕਰੀਬ ਨਾਗਰਿਕ ਤੇ ਉਨ੍ਹਾਂ ਦੇ ਪਰਮਾਨੈਂਟ ਰੈਜੀਡੈਂਟ (ਪੀ.ਆਰ.) ਪਰਿਵਾਰਕ ਜੀਅ ਵਾਪਸ ਘਰੀਂ (ਕੈਨੇਡਾ) ਪਹੁੰਚਾਏ ਹਨ। ਦੂਜੇ ਪਾਸੇ ਕੈਨੇਡਾ ‘ਚ ਹਜ਼ਾਰਾਂ ਦੀ ਤਦਾਦ ‘ਚ ਭਾਰਤੀ ਨਾਗਰਿਕ ਹਨ, ਜੋ ਹਵਾਈ ਅੱਡੇ ਤੇ ਜਹਾਜ਼ ਬੰਦ ਹੋਣ ਕਾਰਨ ਭਾਰਤ ਵਾਪਸ ਨਹੀਂ ਜਾ ਸਕੇ। ਇਸ ਬਾਰੇ ਟੋਰਾਂਟੋ ‘ਚ ਭਾਰਤ ਦੇ ਕਾਸਲਖਾਨੇ ਤੋਂ ਕਾਸਲ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤ ‘ਚ ਤਾਲਾਬੰਦੀ ਕਾਰਨ ਅਜੇ ਤੱਕ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਪਹੁੰਚਾਉਣ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਟੋਰਾਂਟੋ ਇਲਾਕੇ ‘ਚ ਭਾਰਤ ਦੇ ਹਜ਼ਾਰਾਂ ਨਾਗਰਿਕ ਹਨ, ਜੋ ਵਾਪਸ ਜਾਣ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਵੀ ਹੈ।