ਲੰਡਨ: ਕਰੋਨਾਵਾਇਰਸ ਦਾ ਇੰਗਲੈਂਡ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ‘ਤੇ ਸਭ ਤੋਂ ਜ਼ਿਆਦਾ ਮਾੜਾ ਅਸਰ ਪਿਆ ਹੈ। ਮੁਲਕ ‘ਚ ਮੌਤਾਂ ਦੇ ਅੰਕੜਿਆਂ ਮੁਤਾਬਕ ਘੱਟ ਗਿਣਤੀ ਗਰੁੱਪ ਕਰੋਨਾ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੌਮੀ ਸਿਹਤ ਸੇਵਾਵਾਂ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ੧੭ ਅਪਰੈਲ ਤਕ ਕਰੋਨਾ ਕਰਕੇ ਮਾਰੇ ਗਏ ੧੩,੯੧੮ ਮਰੀਜ਼ਾਂ ‘ਚੋਂ ੧੬.੨ ਫ਼ੀਸਦ (੨੨੫੨) ਅਸ਼ਵੇਤ, ਏਸ਼ਿਆਈ ਅਤੇ ਘੱਟ ਗਿਣਤੀ ਫਿਰਕਿਆਂ ਵਾਲੇ ਸਨ।
ਕਰੋਨਾ ਨਾਲ ਤਿੰਨ ਫ਼ੀਸਦੀ (੪੨੦) ਭਾਰਤੀਆਂ ਦੀ ਮੌਤ ਹੋਈ
ਹੈ।
ਇਸ ਤੋਂ ਬਾਅਦ ਕੈਰੇਬੀਅਨਜ਼ (੨.੯) ਅਤੇ ਪਾਕਿਸਤਾਨ (੨.੧) ਦਾ ਨੰਬਰ ਆਉਂਦਾ ਹੈ। ਵਿਦੇਸ਼ੀਆਂ ‘ਚ ਮੌਤਾਂ ਦਾ ਇਹ ਅੰਕੜਾ ਕੁੱਲ ਅਬਾਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।