ਕੋਰੋਨਾ ਦਾ ਦੂਸਰਾ ਪੜਾਅ ਮੁਸ਼ਕਲ, ਪਰ ਖ਼ਤਰਨਾਕ ਨਹੀਂ: ਅਮਰੀਕਾ

0
1496

ਵਾਸ਼ਿੰਗਟਨ: ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਚ ਅਮਰੀਕਾ ਨੇ ਸਪੇਨ ਤੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ (ਸੀਡੀਸੀ) ਦੇ ਡਾਇਰੈਕਟਰ ਰਾਬਰਟ ਰੈੱਡਫੀਲਡ ਨੇ ਉਸ ਬਿਆਨ ‘ਚ ਸੋਧ ਕੀਤੀ ਜਿਸ ਵਿਚ ਕਿਹਾ ਸੀ ਕਿ ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਫਿਲਹਾਲ ਰੁਕਣ ਵਾਲਾ ਨਹੀਂ ਹੈ ਅਤੇ ਇਸ ਦਾ ਕਹਿਰ ਅਗਲੀਆਂ ਸਰਦੀਆਂ ਤਕ ਕਾਇਮ ਰਹੇਗਾ। ਇਹ ਇਸ ਦਾ ਦੂਸਰਾ ਪੜਾਅ
ਹੋਵੇਗਾ।
ਵਾਇਰਸ ਦਾ ਦੂਸਰਾ ਪੜਾਅ ਸਭ ਤੋਂ ਮੁਸ਼ਕਲ ਤੇ ਖ਼ਤਰਨਾਕ ਹੋਵੇਗਾ। ਉਹ ਦੌਰ ਇਸ ਤੋਂ ਜ਼ਿਆਦਾ ਮੁਸ਼ਕਲ ਤੇ ਖ਼ਰਾਬ ਹੋ ਸਕਦਾ ਹੈ।
ਹੁਣ ਰੈੱਡਫੀਲਡ ਨੇ ਇਸ ਵਿਚ ਸੋਧ ਕਰਦਿਆਂ ਕਿਹਾ ਕਿ ਕੋਰੋਨਾ ਦਾ ਦੂਸਰਾ ਪੜਾਅ ਸਰਦੀਆਂ ‘ਚ ਦਸਤਕ ਦੇਵੇਗਾ, ਪਰ ਇਹ ਖ਼ਤਰਨਾਕ ਨਹੀਂ ਹੋਵੇਗਾ।