ਕੋਰੋਨਾ ਵਿਰੁਧ ਲੜਾਈ ‘ਚ ਅਹਿਮ ਭੂਮਿਕਾ ਨਿਭਾਉਣਗੀਆਂ ਭਾਰਤੀ ਦਵਾਈ ਕੰਪਨੀਆਂ

0
1536

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਭਾਰਤੀ ਦਵਾਈ ਕੰਪਨੀਆਂ ਅਹਿਮ ਭੂਮਿਕਾ ਨਿਭਾਉਣਗੀਆਂ। ਭਾਰਤੀ ਕੰਪਨੀਆਂ ਘੱਟ ਕੀਮਤ ਵਾਲੀਆਂ ਦਵਾਈਆਂ ਬਣਾਉਣ ਲਈ ਜਾਣੀਆਂ ਜਾਂਦੀਆਂ ਹਨ। ਸੰਧੂ ਨੇ ਕਿਹਾ ਕਿ ਇੱਕ ਵਿਸ਼ਵਵਿਆਪੀ ਰਣਨੀਤਕ ਭਾਈਵਾਲ ਵਜੋਂ ਭਾਰਤ ਅਤੇ ਸੰਯੁਕਤ ਰਾਜ ਇਸ ਸਿਹਤ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਭਾਰਤ ਨੇ ਪਿਛਲੇ ਦਿਨਾਂ ਵਿੱਚ ਅਮਰੀਕਾ ਸਮੇਤ ੫੦ ਤੋਂ ਵੱਧ ਦੇਸ਼ਾਂ ਨੂੰ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਾਈਨ ਸਪਲਾਈ ਕੀਤੀ ਹੈ। ਹਾਈਡ੍ਰੋਕਸਾਈਕਲੋਰੋਕਿਨ ਦੀ ਪਛਾਣ ਯੂਐਸ ਫੂਡ ਐਂਡ ਡਰੱਗ ਰੈਗੂਲੇਟਰ ਵੱਲੋਂ ਕੋਵਿਡ -੧੯ ਦੇ ਸੰਭਾਵੀ ਇਲਾਜ ਵਜੋਂ ਕੀਤੀ
ਹੈ।
ਭਾਰਤੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਘੱਟ ਕੀਮਤ ਵਾਲੀਆਂ ਦਵਾਈਆਂ ਦੇ ਉਤਪਾਦਨ ਵਿੱਚ ਸਭ ਤੋਂ ਅੱਗੇ ਹਨ ਅਤੇ ਉਹ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।