ਸਰੀ ’ਚ ਜੈਤੋ ਇਲਾਕੇ ਦੇ ਕੈਨੇਡੀਅਨਾਂ ਵੱਲੋਂ ਵਿਲੱਖਣ ਢੰਗ ਨਾਲ ਲੋਹੜੀ ਮਨਾਈ

0
1098

ਸਰੀ: ਇਤਿਹਾਸਕ ਇਲਾਕਾ ਜੈਤੋ ਦੇ ਬੀ.ਸੀ. ਵਿਚ ਰਹਿ ਰਹੇ ਕੈਨੇਡੀਅਨਾਂ ਨੇ ਤੀਜਾ ਸਾਲਾਨਾ ਲੋਹੜੀ ਤਿਓਹਾਰ ਸਰੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਮਨਾਇਆ ਗਿਆ। ਜੈਤੋ ਵੈਲਫੇਅਰ ਮੰਚ ਵੈਨਕੂਵਰ ਵੱਲੋਂ ਕਰਵਾਏ ਇਸ ਪਰਿਵਾਰਕ ਮਿਲਣੀ ਸਮਾਰੋਹ ਵਿਚ ਜੈਤੋ ਇਲਾਕੇ ਦੇ ਵੱਡੀ ਗਿਣਤੀ ਵਿਚ ਪਰਿਵਾਰ ਸ਼ਾਮਲ ਹੋਏ ਅਤੇ ਸਭ ਨੇ ਲੋਹੜੀ ਦੀ ਭਾਈਚਾਰਕ ਸਾਂਝ ਦਾ ਨਿੱਘ ਮਾਣਿਆਂ।
ਸਮਾਗਮ ਦਾ ਆਗਾਜ਼ ਕਰਦਿਆਂ ਹਰਦਮ ਸਿੰਘ ਮਾਨ ਨੇ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ। ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਜੰਗੀਰ ਸਿੰਘ ਬਰਾੜ ਅਤੇ ਮਨਦੀਪ ਕੌਰ ਦੇ ਧਾਰਮਿਕ ਗੀਤ ਨਾਲ ਹੋਈ।
ਫਿਰ ਗੋਗੀ ਧਾਲੀਵਾਲ, ਕੇ.ਸੀ. ਨਾਇਕ, ਜਗਰਾਜ ਢਿੱਲੋਂ, ਹਰਵਿੰਦਰ ਸੇਖੋਂ ਅਤੇ ਹੈਪੀ ਅਟਵਾਲ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆਂ। ਸੰਦੀਪ ਸੈਂਡੀਂ, ਅਸੀਸ ਕੌਰ, ਸ਼ਾਨ ਐਂਡ ਪਾਰਟੀ, ਇਸ਼ਮਨ ਬਰਾੜ ਆਦਿ ਬੱਚਿਆਂ ਨੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਜੰਗੀਰ ਬਰਾੜ, ਪਰਮਿੰਦਰ ਵਾਂਦਰ, ਸਿਕੰਦਰ ਅਤੇ ਸਾਥੀਆਂ ਵੱਲੋਂ ਪੇਸ਼ ਕੀਤਾ ਮਲਵਈ ਗਿੱਧਾ ਰੰਗਾਰੰਗ ਪ੍ਰੋਗਰਾਮ ਦਾ ਸਿਖਰ ਹੋ ਨਿੱਬੜਿਆ। ਬੱਚਿਆਂ, ਔਰਤਾਂ ਅਤੇ ਮਰਦਾਂ ਦਾ ਮਿਊਜ਼ਿਕ ਚੇਅਰ ਮੁਕਾਬਲਾ ਵੀ ਬੇਹੱਦ ਦਿਲਚਸਪ ਰਿਹਾ।
ਰੰਗਾਰੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆਂ ਅਤੇ ਕਲਾਕਾਰਾਂ ਨੂੰ ਝੱਜ ਪਰਿਵਾਰ ਵੱਲੋਂ ਰਾਜਿੰਦਰ ਕੌਰ ਝੱਜ ਅਤੇ ਬਲਜੀਤ ਸਿੰਘ ਝੱਜ ਨੇ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ। ਪਹਿਲੀ ਲੋਹੜੀ ਵਾਲੇ ਨਵ-ਜਨਮੇ ਬੱਚਿਆਂ ਅਤੇ ਨਵ-ਵਿਆਹੁਤਾ ਜੋੜਿਆਂ ਨੂੰ ਵੀ ਤੋਹਫ਼ੳਮਪ;ੇ ਦਿੱਤੇ। ਸੰਜੇ ਅਰੋੜਾ (ਮਨੋਹਰ ਵੈਜੀਟੇਰੀਅਨ ਬੇਕਰੀ) ਵੱਲੋਂ ਸਾਰੇ ਪਰਿਵਾਰਾਂ ਨੂੰ ਲੋਹੜੀ ਦੇ ਤੋਹਫ਼ੳਮਪ;ੇ ਦਿੱਤੇ ਗਏ।
ਮੰਚ ਦੇ ਸਰਗਰਮ ਆਗੂ ਪਰਮਿੰਦਰ ਵਾਂਦਰ ਨੇ ਸਮਾਰੋਹ ਵਿਚ ਸ਼ਾਮਲ ਹੋਣ ਲਈ ਸਭਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਹਿਯੋਗ ਬਣਾਈ ਰੱਖਣ ਦੀ ਉਮੀਦ ਜ਼ਾਹਰ ਕੀਤੀ।
ਇਸ ਸਮਾਰੋਹ ਲਈ ਸਰੀ ਨਿਵਾਸੀ ਪਰਮਿੰਦਰ ਵਾਂਦਰ, ਲਖਵੀਰ ਮੱਤਾ, ਗੁਰਪ੍ਰੀਤ ਜ਼ੈਲਦਾਰ, ਹਰਦਮ ਸਿੰਘ ਮਾਨ, ਜਗਦੇਵ ਢਿੱਲੋਂ, ਹਰਵਿੰਦਰ ਸੇਖੋਂ, ਬਲੌਰਾ ਸੇਵੇਵਾਲਾ ਅਤੇ ਐਬਟਸਫੋਰਡ ਵਸਨੀਕ ਰਾਜਿੰਦਰ ਕੌਰ ਝੱਜ (ਰਾਜ), ਪਲਵਿੰਦਰ ਸਿੰਘ ਅਰੋੜਾ, ਦਵਿੰਦਰ ਬਰਾੜ, ਸੰਜੇ ਅਰੋੜਾ (ਮਨੋਹਰ ਵੈਜੀਟੇਰੀਅਨ ਬੇਕਰੀ), ਬਰਜਿੰਦਰ ਬਰਾੜ, ਸੁਮੀਤ ਮਿੱਤਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿਚ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਮਨੀ ਸਿੰਘ ਸੇਖੋਂ, ਐਡਵੋਕੇਟ ਅਜੇਪਾਲ ਸਿੰਘ ਧਾਲੀਵਾਲ, ਗੁਰਪ੍ਰੀਤ ਦਿਓਲ, ਬਲਕਰਨ ਮਾਨ, ਰਣਧੀਰ ਢਿੱਲੋਂ ਆਦਿ ਸ਼ਾਮਲ ਸਨ।