ਪੀਜੀਆਈ ’ਚ 6 ਮਹੀਨੇ ਦੀ ਬੱਚੀ ਨੂੰ ਕੋਰੋਨਾ ਪਾਜ਼ੇਟਿਵ

0
994

ਚੰਡੀਗੜ੍ਹ: ਦਿਲ ਵਿੱਚ ਸੁਰਾਖ਼ ਹੋਣ ਕਾਰਨ ਪੀਜੀਆਈ ਵਿੱਚ ਦਾਖਲ 6 ਮਹੀਨੇ ਦੀ ਬੱਚੀ ਨੂੰ ਵੀ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਪੰਜਾਬ ਦੇ ਫਗਵਾੜਾ ਦੀ ਵਸਨੀਕ ਬੱਚੀ ਦੇ ਦਿਲ ਵਿੱਚ ਸੁਰਾਖ ਹੋਣ ਕਾਰਨ ਉਸ ਨੂੰ 9 ਅਪਰੈਲ ਨੂੰ ਐਡਵਾਂਸ ਪੀਡੀਆਟ੍ਰਿਕ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨਾਂ ਤੋਂ ਬੱਚੀ ਦੇ ਅੰਦਰ ਇਨਫ਼ੈਕਸ਼ਨ ਫੈਲ ਰਹੀ ਸੀ। ਸ਼ੱਕ ਹੋਣ ’ਤੇ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕਰਵਾਇਆ।
ਬੱਚੀ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਤੁਰੰਤ ਬਾਅਦ ਕੋਵਿਡ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ। ਇਸ ਰਿਪੋਰਟ ਨੇ ਪੀਡੀਆਟ੍ਰਿਕ ਵਾਰਡ ਵਿੱਚ ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਵਿੱਚ ਖ਼ੌਫਜ਼ਦਾ ਕਰ ਦਿੱਤਾ ਹੈ। ਰਿਪੋਰਟ ਆਉਣ ’ਤੇ ਉਨ੍ਹਾਂ ਡਾਕਟਰਾਂ ਸਮੇਤ ਹੋਰ ਸਟਾਫ਼ ਨੂੰ ਵੀ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬੱਚਿਆਂ ਵਾਲੇ ਉਸ ਵਾਰਡ ਵਿੱਚ ਦਾਖਿਲ 34 ਹੋਰ ਬੱਚਿਆਂ ਨੂੰ ਵੀ ਕਿਸੇ ਹੋਰ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।