ਚੀਨ ਨੇ ਟਰੰਪ ਦੀ ਮੰਗ ਕੀਤੀ ਖਾਰਜ

0
1727
The Prime Minister, Shri Narendra Modi in a bilateral meeting with the President of the People's Republic of China, Mr. Xi Jinping, in Tashkent, Uzbekistan on June 23, 2016.

ਪੇਈਚਿੰਗ: ਚੀਨ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ ਹੈ ਕਿ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕਰੋਨਾ ਫੈਲਣ ਦੀ ਜਾਂਚ ਲਈ ਇੱਕ ਅਮਰੀਕੀ ਟੀਮ ਨੂੰ ਵੂਹਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਚੀਨ ਨੇ ਟਰੰਪ ਦੀ ਮੰਗ ਖਾਰਜ ਕਰਦਿਆਂ ਕਿਹਾ ਕਿ ਉਹ ਵੀ ਹੋਰਨਾਂ ਮੁਲਕਾਂ ਵਾਂਗ ਕਰੋਨਾ ਵਾਇਰਸ ਤੋਂ ਪੀੜਤ ਹੈ ਕੋਈ ਅਪਰਾਧੀ ਨਹੀਂ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਵਾਇਰਸ ਸਾਰੀ ਮਨੁੱਖਤਾ ਦਾ ਸਾਂਝਾ ਦੁਸ਼ਮਣ ਹੈ। ਇਹ ਦੁਨੀਆਂ ’ਚ ਕਦੀ ਵੀ ਕਿਤੇ ਵੀ ਸਾਹਮਣੇ ਆ ਸਕਦਾ ਹੈ। ਕਿਸੇ ਹੋਰ ਮੁਲਕ ਵਾਂਗ ਚੀਨ ਵੀ ਇਸ ਤੋਂ ਪੀੜਤ ਹੋਇਆ ਹੈ। ਚੀਨ ਕੋਈ ਅਪਰਾਧੀ ਨਹੀਂ ਹੈ।’