ਸੂਰਜ ਦੀ ਸਭ ਤੋਂ ਨੇੜੇ ਦੀ ਤਸਵੀਰ

0
1134

ਵਾਸ਼ਿੰਗਟਨ: ਵਿਗਿਆਨੀਆਂ ਨੇ ਪਹਿਲੀ ਵਾਰ ਸੂਰਜ ਦੀ ਸਭ ਤੋਂ ਨੇੜੇ ਦੀਆਂ ਅਤੇ ਸਪਸ਼ਟ ਤਸਵੀਰਾਂ ਖਿੱਚੀਆਂ ਹਨ। ਇਨ੍ਹਾਂ ਨੂੰ ਹਵਾਈ ਦੇ ਨੈਸ਼ਨਲ ਸਾਇੰਸ ਫਾਊਾਡੇਸ਼ਨ (ਐਨ.ਐਸ.ਐੱਫ਼.) ਦੇ ਡੈਨੀਅਲ ਦੇ ਇਨੌਏ ਟੈਲੀਸਕੋਪ (ਡੀ.ਕੇ.ਆਈ.ਐਸ.ਟੀ.) ਰਾਹੀਂ ਲਿਆ ਗਿਆ ਹੈ। ਦੂਰਬੀਨ ਨੇ ਸੂਰਜ ਦੇ 30 ਕਿੱਲੋਮੀਟਰ ਦੇ ਖੇਤਰ ਨੂੰ ਕਵਰ ਕੀਤਾ। ਹਵਾਈ ’ਚ ਇਕ ਪਹਾੜ ਦੇ ਸਿਖਰ ’ਤੇ ਦੂਰਬੀਨ ਸਥਾਪਿਤ ਕੀਤੀ ਹੈ। ਸੂਰਜ ਦੀ ਪਿ੍ਥਵੀ ਤੋਂ ਦੂਰੀ ਕਰੀਬ 15 ਕਰੋੜ ਕਿ.ਮੀ. ਹੈ। ਇਸ ’ਚ ਸੂਰਜ ਦੀ ਸਤ੍ਹਾ ਗ੍ਰੇਨਯੂਲਰ ਸਟ੍ਰਕਚਰ (ਦਾਣੇਦਾਰ) ਦੀ ਤਰ੍ਹਾਂ ਦਿੱਖ ਰਹੀ ਹੈ । ਹਰ ਦਾਣਾ ਆਕਾਰ ’ਚ ਫਰਾਂਸ ਤੋਂ ਵੱਡਾ ਹੈ। ਤਸਵੀਰਾਂ ’ਚ ਸੂਰਜ ਦੀ ਸਤ੍ਹਾ ਦੀ ਕੋਸ਼ਿਕਾਵਾਂ ਵਰਗੀ ਸੰਰਚਨਾ ਨਜ਼ਰ ਆ ਰਹੀ ਹੈ। ਹਰ ਸੈੱਲ ਦੇ ਵਿਚਾਲੇ ਸੈਂਕੜੇ ਕਿੱਲੋਮੀਟਰ ਦੀ ਦੂਰੀ ਹੈ। ਸੂਰਜ ਦਾ ਕੋਰੋਨਾ (ਕੇਂਦਰ) ਸਤ੍ਹਾ ਦੀ ਤੁਲਨਾ ’ਚ ਬਹੁਤ ਗਰਮ ਹੈ । ਕੋਰੋਨਾ ਦਾ ਤਾਪਮਾਨ 10 ਲੱਖ ਡਿਗਰੀ ਕੈਲਵਿਨ ਹੈ, ਜਦਕਿ ਸਤ੍ਹਾ ਦਾ ਤਾਪਮਾਨ ਕਰੀਬ 6000 ਡਿਗਰੀ ਕੈਲਵਿਨ ਹੈ।
ਡੀ.ਕੇ.ਆਈ.ਐਸ.ਟੀ. ਦੇ ਨਿਰਦੇਸ਼ਕ ਥਾਮਸ ਰਿਮਮੇਲੇ ਨੇ ਦੱਸਿਆ ਕਿ ਇਹ ਤਸਵੀਰ ਸੂਰਜ ਦੀ ਸਤ੍ਹਾ ‘ਤੇ ਮੌਜੂਦ ਸੰਰਚਨਾਵਾਂ ਨੂੰ ਦਿਖਾਉਂਦੀ ਹੈ। ਇਸ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਸੂਰਜ ‘ਚ ਹੋਣ ਵਾਲੇ ਵਿਸਫੋਟ ਨੂੰ 14 ਸੈਕਿੰਡ ਤੱਕ ਦਿਖਾਇਆ ਗਿਆ ਹੈ। ਟੈਲੀਸਕੋਪ ਨਾਸਾ ਦੇ ਪਾਰਕਰ ਸੋਲਰ ਪ੍ਰੋਬ ਦੇ ਨਾਲ ਕੰਮ ਕਰੇਗਾ, ਜੋ ਸੂਰਜ ਦੀ ਪਰਿਕਰਮਾ ਕਰ ਰਿਹਾ ਹੈ। ਯੂਰਪੀ ਪੁਲਾੜ ਏਜੰਸੀ ਜਾਂ ਨਾਸਾ ਦਾ ਸੋਲਰ ਆਰਬਿਟਰ ਸਾਨੂੰ ਸੂਰਜ ਬਾਰੇ ਵੱਧ ਤੋਂ ਵੱਧ ਜਾਣਨ ‘ਚ ਮਦਦ ਕਰਦਾ ਹੈ, ਜਿਵੇਂ ਕਾਸਮਿਕ ਕਿਰਨਾਂ ਧਰਤੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।