ਵਾਈਟ ਹਾਊਸ ਦੇ ਕੋਰੋਨਾ ਵਾਇਰਸ ਸਲਾਹਕਾਰ ਪ੍ਰੀਸ਼ਦ ’ਚ ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ਸ਼ਾਮਲ

0
987

ਵਾਸ਼ਿੰਗਟਨ: ਭਾਤਰੀ-ਅਮਰੀਕੀ ਸਾਂਸਦ ਰੋ ਖੰਨਾ ਨੂੰ ਵਾਇਟ ਹਾਊਸ ਕੋਰੋਨਾ ਵਾਇਰਸ ਸਲਾਹਕਾਰ ਪ੍ਰੀਸ਼ਦ ’ਚ ਨਿਯੁਕਤ ਕੀਤਾ ਗਿਆ ਹੈ। ਖੰਨਾ (43) ਵਾਇਟ ਹਾਊਸ ਦੇ ‘ਓਪਨਿੰਗ ਅੱਪ ਅਮਰੀਕਾ ਅਗੇਨ ਕਾਂਗ੍ਰੇਸ਼ਨਲ ਗੁਰੱਪ’ ’ਚ ਮਨੋਨਿਤ ਇਕਲੌਤੇ ਭਾਰਤੀ ਅਮਰੀਕੀ ਸਾਂਸਦ ਹਨ, ਜਿਸ ’ਚ ਰਿਪਬਲੀਕਨ ਅਤੇ ਡੈਮੋ¬ਕ੍ਰੇਟਿਕ ਦੋਨਾਂ ਪਾਰਟੀਆਂ ਦੇ ਸਾਂਸਦ ਅਤੇ ਸੀਨੇਟਰ ਸ਼ਾਮਲ ਹਨ।
ਸਮੂਹ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਫ਼ੋਨ ਕਾਲ ਰਾਹੀਂ ਆਯੋਜਿਤ ਕੀਤੀ ਗਈ ਸੀ। ਵਾਇਟ ਹਾਊਸ ਨੇ ਮੀਟਿੰਗ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੱਲਬਾਤ ਦੌਰਾਨ ਕਈ ਵਿਸ਼ਿਆਂ ’ਤੇ ਚਰਚਾ ਹੋਈ, ਜਿਨ੍ਹਾਂ ’ਚ ‘ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ’ ਦੇ ਲਈ ਵਾਧੂ ਫ਼ੰਡ ਦੀ ਲੋੜ, ਕੌਮਾਂਤਰੀ ਅਤੇ ਘਰੇਲੂ ਸਪਾਲਈ, ਅਰਥਵਿਵਸਥਾ , ਮੈਡੀਕਲ, ਜ਼ਰੂਰੀ ਅਤੇ ਗ਼ੈਰ ਜ਼ਰੂਰੀ ਕਰਮਚਾਰੀਆਂ ਦੇ ਵਿਚਕਾਰ ਅੰਤਰ ਸਾਫ਼ ਕਰਨਾ ਜਿਹੇ ਕਈ ਮੁੱਦੇ ਸ਼ਾਮਲ ਸਨ।
‘ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ’ ਅਮਰੀਕੀ ਛੋਟੇ ਵਪਾਰ ਪ੍ਰਸ਼ਾਸਨ ਵਲੋਂ ਵਪਾਰੀਆਂ ਨੂੰ ਦਿਤਾ ਜਾਣ ਵਾਲਾ ਕਰਜ ਹੈ ਤਾਕਿ ਕੋਰੋਨਾਵਾਇਰਸ ਦੇ ਇਸ ਦੌਰ ’ਚ ਉਨ੍ਹਾਂ ਦੇ ਕਰਮਚਾਰੀ ਕੰਮ ਕਰਦੇ ਰਹਿਣ। ਇਸ ਦੇ ਇਲਾਵਾ ਸਮੂਹ ਨੇ ਕੋਵਿਡ 19 ਦੇ ਇਲਾਜ ਅਤੇ ਜਾਂਚ, ਵੈਂਟੀਲੇਟਰ, ਫ਼ੇਸ ਮਾਸਕ ਅਤੇ ਹੋਰ ਪੀਪੀਈ ਕਿੱਟਾਂ ਦੀ ਜਲਦ ਵਿਵਸਥਾ ’ਤੇ ਵੀ ਚਰਚਾ ਕੀਤੀ। ਖੰਨਾ ਨੇ ਕਿਹਾ ਕਿ ਕੋਵਿਡ 19 ਦੇ ਮੱਦੇਨਜ਼ਰ ਪ੍ਰੀਸ਼ਦ ਦੇ ਮੈਂਬਰ ਦੇ ਤੌਰ ’ਤੇ ਉਹ ਅਮਰੀਕੀਆਂ ਨੂੰ ਰਾਹਤ ਦਿਲਾਉਣ ਦੇ ਲਈ ਸੰਘਰਸ਼ ਕਰਦੇ ਰਹਿਣਗੇ।