ਵਿਗਿਆਨੀਆਂ ਦਾ ਦਾਅਵਾ: ਜਲਦ ਨਹੀਂ ਬਣੀ ਵੈਕਸੀਨ ਤਾਂ US ਵਿਚ 2022 ਤੱਕ…

0
937

ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਇਸ ਵਾਇਰਸ ਦਾ ਸਭ ਤੋਂ ਵਧ ਸ਼ਿਕਾਰ ਹੋਇਆ ਹੈ ਅਤੇ ਇੱਥੇ ਕਰੀਬ 6 ਲੱਖ ਤੋਂ ਵਧ ਲੋਕ ਇਸ ਦੀ ਚਪੇਟ ਵਿਚ ਆਏ ਹਨ। ਹਾਲ ਹੀ ਵਿਚ ਅਮਰੀਕਾ ਵਿਚ ਕੁੱਝ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਜੇ ਦੇਸ਼ ਵਿਚ ਇਸੇ ਤਰ੍ਹਾਂ ਹਾਲਾਤ ਬਣੇ ਤਾਂ Stay at home ਨੂੰ ਲੈ ਕੇ ਜਾਰੀ ਆਦੇਸ਼ 2022 ਤਕ ਜਾਰੀ ਰਹਿ ਸਕਦਾ ਹੈ।
ਅਮਰੀਕਾ ਨਿਊਜ਼ ਚੈਨਲ ਗੱਲਬਾਤ ਕਰਦੇ ਹੋਏ ਹਾਵਰਡ ਪਬਲਿਕ ਹੈਲਥ ਸਕੂਲ ਦੇ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ 2022 ਤਕ ਸਟੇ ਏਟ ਹੋਮ ਜਾਰੀ ਰਹਿ ਸਕਦਾ ਹੈ। ਜਿਸ ਤਹਿਤ ਸਕੂਲ ਬੰਦ ਰਹਿਣਗੇ ਅਤੇ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਾਫੀ ਲਿਮਿਟੇਡ ਰਹੇਗਾ। ਰਿਸਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਜਲਦੀ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਵੈਕਸੀਨ ਨਹੀਂ ਬਣਾਈ ਗਈ ਅਤੇ ਇਸ ਦਾ ਸਫ਼ਲ ਪ੍ਰੀਖਣ ਨਹੀਂ ਹੋਇਆ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ।
ਰਿਪੋਰਟ ਵਿਚ ਲਿਖਿਆ ਗਿਆ ਕਿ 2022 ਤਕ ਲੋਕਾਂ ਨੂੰ ਅਪਣੇ ਘਰਾਂ ਵਿਚ ਕੈਦ ਰਹਿਣਾ ਪਵੇਗਾ। ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕਿਹਾ ਗਿਆ ਕਿ ਇਸ ਨੂੰ ਜਿੰਨਾ ਵਧਾਉਣਗੇ ਉੰਨਾ ਹੀ ਇਸ ਵਾਇਰਸ ਦਾ ਘਟ ਅਸਰ ਹੋਵੇਗਾ। ਇਸ ਦੇ ਲਈ ਜ਼ੁਰਮਾਨਾ ਵਧਾਉਣਾ ਪਵੇਗਾ ਅਤੇ ਕਾਨੂੰਨ ਨੂੰ ਸਖ਼ਤ ਕਰਨਾ ਪਵੇਗਾ। ਰਿਪੋਰਟ ਵਿਚ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਕਿ ਅਮਰੀਕਾ ਵਿਚ ਕਾਫੀ ਲੋਕ ਸਟੇ ਏਟ ਹੋਮ ਦਾ ਪਾਲਣ ਨਹੀਂ ਕਰ ਰਹੇ ਅਤੇ ਸੋਸ਼ਲ ਡਿਸਟੇਂਸਿੰਗ ਦਾ ਉਲੰਘਣ ਕਰ ਰਹੇ ਹਨ।