ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ: ਜੋਨ ਹੌਰਗਨ

0
1073

ਵਿਕਟੋਰੀਆ-ਪ੍ਰੀਮੀਅਰ ਜੌਨ ਹੋਰਗਨ ਨੇ ਵਿਸਾਖੀ ਦੇ ਸਨਮਾਨ ਵਿੱਚ ਨਿਮਨਲਿਖਿਤ ਬਿਆਨ ਜਾਰੀ ਕੀਤਾ:”ਅੱਜ ਬੀਸੀ ਅਤੇਵਿਸ਼ਵ ਭਰ ਵਿੱਚ ਲੋਕ ਸਿੱਖ ਧਰਮ ਦਾਸਭ ਤੋਂ ਪਵਿੱਤਰ ਦਿਨ ਵਿਸਾਖੀ ਮਨਾ ਰਹੇ ਹਨ।”ਜਦੋਂ ਕਿ ਸਿੱਖ ਵਿਸਾਖੀ ਨੂੰ ੩੦੦ ਸਾਲ ਪਹਿਲਾਂ ਸਾਜੇ ਖ਼ਾਲਸੇ ਦੇਜਸ਼ਨ ਵਜੋਂ ਮਨਾਉਂਦੇ ਹਨ, ਹਿੰਦੂ ਇਸ ਦਿਨ ਨੂੰ ਆਪਣੇ ਨਵੇਂ ਸਾਲ ਵਜੋਂ ਮਨਾਉਂਦੇ ਹਨ ਅਤੇ ਇਸ ਨੂੰ ਸਾਰੇ ਹਿੰਦ ਮਹਾਂਦੀਪ ਵਿਚ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ। ਇਹ ਅਸਾਧਾਰਣ ਅਤੇ ਮੁਸ਼ਕਲਸਮਾਂ ਹੈ। ਆਮ ਤੌਰ ਤੇ ਬੀ ਸੀ ਵਿੱਚ ਇਸ ਦਿਨ ਨੂੰ ਗੁਰਦੁਆਰਿਆਂ ਵਿੱਚ ਪਾਠ ਕਰਕੇ ਅਤੇ ਬ੍ਰਿਟਿਸ਼ ਕੋਲੰਬੀਆ ਭਰ ਦੇ ਸਮੂਹ ਭਾਈਚਾਰਿਆਂ ਦੀਆਂ ਗਲੀਆਂ ਵਿੱਚ ਵੱਡੀਆਂ ਰੰਗੀਨ ਪਰੇਡਾਂ ਦੁਆਰਾ ਮਨਾਇਆ ਜਾਂਦਾ ਸੀ। ਦੋਸਤ ਅਤੇ ਪਰਿਵਾਰ ਇਕੱਠੇ ਖਾਣ, ਨੱਚਣ ਅਤੇ ਗਾਉਣ ਲਈ ਆਉਂਦੇ ਸਨ।”ਇਸ ਸਾਲ ਦੀ ਵਿਸਾਖੀ ਥੋੜੀ ਵੱਖਰੀ ਦਿਖਾਈ ਦੇਵੇਗੀ। ਲੋਕ ਇਸਨੂੰ ਮਨਾਉਣ ਅਤੇ ਇੱਕ ਦੂਜੇ ਨਾਲ ਜੁੜਨ ਦੇ ਨਵੇਂ ਤਰੀਕੇ ਲੱਭਣਗੇ -ਵੀਡੀਓ ਚੈਟ, ਫੋਨ, ਜਾਂ ਸੁਰੱਖਿਅਤ ਸਰੀਰਕ ਦੂਰੀ ਨਾਲ ਇੱਕ-ਦੂਜੇ ਨਾਲ ਮਿਲਦੇ ਹੋਏ।ਮੈਂ ਜਾਣਦਾ ਹਾਂ ਕਿ ਇਸ ਦਿਨ ਨੂੰ ਅਜ਼ੀਜ਼ਾਂ ਤੋਂ ਦੂਰਬਿਤਾਉਣਾ ਬਹੁਤ ਔਖਾ ਹੈ। ਮੈਂ ਵੀ ਵਿਸਾਖੀ ਪਰੇਡ ਵਿਚ ਸ਼ਾਮਲ ਹੋਣ ਅਤੇ ਸਿੱਖ ਕੌਮ ਦੀ ਉਦਾਰਤਾ ਅਤੇ ਦਿਆਲਤਾ ਦੇਅਨੁਭਵ ਦਾ ਆਨੰਦ ਮਾਣਨ ਦੀ ਅਣਹੋਂਦ ਮਹਿਸੂਸ ਕਰਾਂਗਾ, ਪਰ, ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ, ਸਾਨੂੰ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਲਈ ਸਭ ਕੁਝ ਕਰਨਾ ਚਾਹੀਦਾ ਹੈ।”ਸਿੱਖ ਭਾਈਚਾਰਾ ਹਮੇਸ਼ਾ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਹਮਦਰਦੀ ਅਤੇ ਖੁੱਲ੍ਹ-ਦਿਲੀ ਵਿਖਾਉਂਦਾ ਰਿਹਾ ਹੈ। ਹੁਣ, ਜਦੋਂ ਸੂਬੇਦੇ ਆਲੇ-ਦੁਆਲੇ ਦੇ ਲੋਕ ਕੋਵਿਡ-੧੯ ਮਹਾਂਮਾਰੀ ਨਾਲ ਜੂਝ ਰਹੇ ਹਨ, ਤਾਂ ਇਹ ਭਾਈਚਾਰਾ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਮੁਫਤ ਖਾਣਾ ਮੁਹੱਈਆ ਕਰ ਰਿਹਾ ਹੈ, ਇੱਕਲਤਾ ਵਿੱਚਪਏ ਬਜ਼ੁਰਗਾਂ ਦੀ ਸਹਾਇਤਾ ਕਰ ਰਿਹਾ ਹੈਅਤੇ ਉਹਨਾਂ ਕਾਮਿਆਂ ਲਈਪੈਸੇ ਇਕੱਠੇ ਕਰ ਰਿਹਾ ਹੈ,ਜਿਹਨਾਂ ਦੀ ਕੰਮ ਤੋਂ ਛੁੱਟੀ ਕੀਤੀ ਗਈ ਹੈ
“ਮੈਂ ਸਿੱਖ ਭਾਈਚਾਰੇ ਦੁਆਰਾ ਜ਼ਿੰਦਗੀਆਂ ਬਚਾਉਣ ਲਈ ਕੈਨੇਡੀਅਨ ਬਲੱਡ ਸਰਵਿਸਿਜ਼ ਦੀ ਮਦਦ ਲਈਚਲਾਈ ਗਈ ਰਾਸ਼ਟਰੀ ਬਲੱਡ ਡਰਾਈਵ ਮੁਹਿੰਮਦੀ ਵੀ ਪ੍ਰਸੰਸਾ ਕਰਦਾ ਹਾਂ। ਇਸ ਨਿਰਸੁਆਰਥ ਭਾਈਚਾਰਕ ਸੇਵਾ ਲਈ ਮੈਂਤਹਿ ਦਿਲੋਂ ਧੰਨਵਾਦੀ ਹਾਂ।” ਅੱਜ, ਅਤੇ ਇਸ ਪੂਰੇ ਸਿੱਖ ਵਿਰਾਸਤ ਮਹੀਨੇ ਰਾਂਹੀਮੈਂ ਸਿੱਖ ਭਾਈਚਾਰੇ ਨੂੰਸਿਹਤ ਅਤੇ ਖੁਸ਼ਹਾਲੀ, ਅਤੇ ਇਹ ਦਿਨ ਮਨਾਉਣ ਵਾਲੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਾ ਹਾਂ।”ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ!