ਕਰੋਨਾ ਦੀ ਮਾਰ, ਕੈਨੇਡਾ ‘ਚ 10 ਲੱਖ ਤੋਂ ਵੱਧ ਲੋਕਾਂ ਨੇ ਗਵਾਈਆਂ ਨੌਕਰੀਆਂ

0
1042

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਇਸ ਵਾਇਰਸ ਦੇ ਕਾਰਨ ਹਰ ਪਾਸੇ ਕੰਮਕਾਰ ਠੱਪ ਪਿਆ ਹੈ ਲੋਕ ਆਪਣੇ ਘਰਾਂ ਵਿਚ ਬੈਠਣ ਲਈ ਮਜ਼ਬੂਰ ਹਨ। ਅਜਿਹੇ ਵਿਚ ਇਕੱਲੇ ਕੈਨੇਡਾ ਵਿਚ ਹੀ ਮਾਰਚ ਮਹੀਨੇ ਅੰਦਰ 10 ਲੱਖ ਤੋਂ ਵੀ ਵੱਧ ਲੋਕਾਂ ਨੂੰ ਆਪਣੀ ਨੋਕਰੀ ਤੋਂ ਹੱਥ ਧੋਣਾ ਪਿਆ ਹੈ। ਇਸ ਨਾਲ ਬੇਰੁਜਗਾਰੀ ਦੀ ਦਰ ਵਿਚ 7.8 ਪ੍ਰਤੀਸ਼ਤ ਵਾਧਾ ਹੋਇਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ 1976 ਤੋਂ ਬਾਅਦ ਇਹ ਕੈਨਡਾ ਵਿਚ ਬੇਰੁਜਗਾਰੀ ਦਾ ਸਭ ਤੋਂ ਵੱਡਾ ਅੰਕੜਾ ਹੈ। ਸਟੈਟਿਸਟਿਕਸ ਵੱਲੋਂ ਜਾਰੀ ਰਿਪੋਰਟ ਤੇ ਅਰਥ ਸਾਸਤਰੀ ਇਹ ਉਮੀਦ ਲਗਾ ਰਹੇ ਹਨ ਕਿ ਇਹ ਅੰਕੜਾ 5 ਲੱਖ ਤੱਕ ਹੀ ਸੀਮਟ ਕੇ ਰਹਿ ਜਾਵੇਗਾ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਕਾਰਨ ਕੈਨੇਡਾ ਦੇ ਹਰ ਸੂਬੇ ਵਿਚ ਲੋਕਾਂ ਦੀਆਂ ਨੋਕਰੀਆਂ ਖੁਸੀ ਗਈਆਂ ਹਨ ਪਰ ਲਗਭਗ ਦੋ ਦਿਹਾਈ ਨੁਕਸਾਨ ਕੇਵਲ ਓਨਟਾਰੀਓ ਅਤੇ ਕਿਊਬਕ ਵਿਚ ਹੋਇਆ ਹੈ। ਜਿਨ੍ਹਾਂ ਵਿਚ ਕਿ 403,000 ਅਤੇ 264,000 ਲੋਕਾਂ ਨੂੰ ਆਪਣੀ ਨੋਕਰੀ ਤੋਂ ਹੱਥ ਧੋਣਾ ਪਿਆ ਹੈ।
ਉੱਧਰ ਮੈਨੀਟੋਬਾ ਦੇ ਲੋਕਾਂ ਨੇ ਵੀ ਪਿਛਲੇ ਚਾਰ ਸਾਲਾ ਦੇ ਮੁਕਾਬਲੇ ਮਾਰਚ ਮਹੀਨੇ ਵਿਚ ਜ਼ਿਆਦਾ ਨੌਕਰੀਆਂ ਗੁਆਈਆਂ ਹਨ। ਇੱਥੇ ਲਗਭਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆਈਆਂ ਹਨ ਪਰ ਇਨ੍ਹਾਂ ਵਿਚ 11,900 ਲੋਕ ਅਜਿਹੇ ਹਨ ਜਿਨ੍ਹਾਂ ਦੀ ਅਸਥਾਈ ਤੌਰ ਤੇ ਕੰਮ ਤੋਂ ਛੁੱਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਥੇ ਸਿਖਿਆ ਖੇਤਰ ਵਿਚ 9 ਪ੍ਰਤੀਸ਼ਤ ਜਦ ਕਿ ਪ੍ਰਚੂਨ ਵਿਚ 7 ਪ੍ਰਤੀਸ਼ਤ ਗਿਰਾਵਟ ਆਈ ਹੈ।
ਇਸ ਦੇ ਨਾਲ ਹੀ ਕੁਦਰਤੀ ਸਰੋਤਾਂ ਅਤੇ ਖੇਤੀਬਾੜੀ ਨੂੰ ਛੱਡ ਕੇ ਉਸ ਤੋਂ ਇਲਾਵਾ ਹਰ ਖੇਤਰ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਦੱਸ ਦੱਈਏ ਕਿ ਪੂਰੇ ਸੰਸਾਰ ਵਿਚ ਹੁਣ ਤੱਕ ਇਸ ਵਾਇਰਸ ਦੇ ਨਾਲ 1,14393 ਦੀ ਮੌਤ ਹੋ ਚੁੱਕ ਹੈ ਅਤੇ 18,57,670 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ।