ਕੋਰੋਨਾ ਤੋਂ ਬਚਾਅ ਲਈ 13 ਫੁੱਟ ਦੀ ਦੂਰੀ ਜ਼ਰੂਰੀ-ਰਿਪੋਰਟ

0
1019

ਵਾਸ਼ਿੰਗਟਨ: ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ ਮਹੱਤਵਪੂਰਣ ਖੁਲਾਸਾ ਹੋਇਆ ਹੈ। ਇਕ ਰਿਪੋਰਟ ਵਿਚ ਪਾਇਆ ਗਿਆ ਕਿ ਕੋਵਿਡ -19 ਵਾਇਰਸ ਹਵਾ ਵਿਚ 13 ਫੁੱਟ ਤੱਕ ਦੂਰੀ ਯਾਨੀ 4 ਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।ਯਾਨੀ ਜੇਕਰ ਇਕ ਵਿਅਕਤੀ ਕਿਸੇ ਕੋਰੋਨਾ ਪੀੜਤ ਮਰੀਜ ਤੋਂ 13 ਫੁੱਟ ਦੀ ਦੂਰੀ ‘ਤੇ ਹੈ ਤਾਂ ਵੀ ਉਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ।
ਇਹ ਰਿਪੋਰਟ ਇਸ ਲਈ ਵੀ ਜਰੂਰੀ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਸਮਾਜਿਕ ਦੂਰੀ ਦੇ ਨਾਂਅ ‘ਤੇ ਦੋ ਲੋਕਾਂ ਵਿਚਕਾਰ ਇਕ ਮੀਟਰ ਦੀ ਦੂਰੀ ਬਣਾਉਣ ਲਈ ਕਿਹਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵੀ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਖਾਂਸੀ ਜਾਂ ਛਿੱਕਣ ਵਾਲੇ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਤਾਜ਼ਾ ਰਿਪੋਰਟ ਮੁਤਾਬਿਕ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਦੂਰੀ ਕਾਫ਼ੀ ਨਹੀਂ ਹੈ। ਯੂਐਸ ਸੈਂਟਰ ਫਾਸ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਵਿਚ ਸ਼ੁੱਕਰਵਾਰ ਨੂੰ ਚੀਨ ਦੇ ਮਹਿਰਾਂ ਦੀ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਜਾਣਕਾਰੀ ਲਈ ਕੋਵਿਡ-19 ਮਰੀਜਾਂ ਵਾਲੇ ਹਸਪਤਾਲ ਤੋਂ ਏਅਰ ਸੈਂਪਲ ਲਏ ਸੀ, ਜਿਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਚੀਨ ਦੇ ਵੂਹਾਨ ਦੇ ਇਕ ਹਸਪਤਾਲ ਜਿੱਥੇ 19 ਫਰਵਰੀ ਤੋਂ 2 ਮਾਰਚ ਦੌਰਾਨ 24 ਮਰੀਜ ਬੰਦ ਸੀ, ਉੱਥੇ ਵਿਗਿਆਨਾਕਾਂ ਨੇ ਹਵਾ ਆਦਿ ਦੀ ਜਾਂਚ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਜ਼ਿਆਦਾਤਰ ਵਾਇਰਸ ਸਤਹਿ ਤੱਕ ਕੇਂਦ੍ਰਿਤ ਸੀ। ਵਿਗਿਆਨਕਾਂ ਦਾ ਕਹਿਣਾ ਹੈ ਕਿ ਹਵਾ ਵਿਚ ਕੋਰੋਨਾ ਵਾਇਰਸ ਕੁੱਝ ਘੰਟਿਆਂ ਤੱਕ ਤੈਰਦਾ ਰਹਿੰਦਾ ਹੈ। ਹਾਲਾਂਕਿ ਜੇਕਰ ਕੋਈ ਪੀੜਤ ਵਿਅਕਤੀ ਛਿੱਕਦਾ ਜਾਂ ਖਾਂਸੀ ਕਰਦਾ ਹੈ ਤਾਂ ਛੋਟੀਆਂ-ਛੋਟੀਆਂ ਬੂੰਦਾਂ ਸਤਹਿ ‘ਤੇ ਡਿੱਗ ਜਾਂਦੀਆਂ ਹਨ।