ਕੋਰੋਨਾ ਨਾਲ ਲੜ ਰਹੀਆਂ ਫੀਮੇਲ ਡਾਕਟਰਾਂ ਤੋਂ ਸੈਕਸ ਦੀ ਮੰਗ

0
1671

ਇਸਲਾਮਾਬਾਦ: ਪਾਕਿਸਤਾਨ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਲੜ ਰਹੀਆਂ ਫੀਮੇਲ ਡਾਕਟਰਾਂ ਤੋਂ ਸੈਕਸ ਦੀ ਮੰਗ ਕਰਨ ਵਾਲਿਆਂ ਨੇ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਆਨਲਾਈਨ ਟ੍ਰੋਲ ਅਤੇ ਅਸ਼ਲੀਲ ਅਤੇ ਭੱਦੇ ਕੁਮੈਂਟਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ‘ਚ ਕੋਰੋਨਾ ਪੀੜਤਾਂ ਦੀ ਮਦਦ ਕਰਨ ਲਈ ਬਣਾਏ ਗਏ ਐਪਸ ‘ਤੇ ਆਨਲਾਈਨ ਸੇਵਾ ਦੇ ਰਹੀਆਂ ਮਹਿਲਾ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ।
ਇਨ੍ਹਾਂ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਕਈ ਵਾਰ ਅਸ਼ਲੀਲ ਤਸਵੀਰਾਂ ਅਤੇ ਪੋਰਨ ਸਾਈਟਸ ਦੇ ਲਿੰਕ ਵੀ ਭੇਜੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਕਈ ਐਪਸ ਪਹਿਲਾਂ ਫ੍ਰੀ ਨਹੀਂ ਹੁੰਦੇ ਸਨ। ਯਾਨੀ ਇਹ ਲੋਕ ਪੈਸੇ ਦੇ ਕੇ ਅਪੁਆਇੰਟਮੈਂਟਸ ਬੁੱਕ ਕਰਦੇ ਸਨ ਅਤੇ ਫਿਰ ਅਸ਼ਲੀਲ ਮੈਸੇਜ ਕਰਦੇ ਸਨ। ਕਦੀ ਉਮਰ ਪੁੱਛਦੇ ਸਨ, ਕਦੀ ਮੈਰੀਟਲ ਸਟੇਟਸ ਅਤੇ ਕਦੀ ਸਿੱਧਾ ਸੈਕਸ ਦੀ ਮੰਗ ਕਰਦੇ ਸਨ। ਇਨ੍ਹਾਂ ਦੀ ਰਿਪੋਰਟ ਕੀਤੀ ਗਈ ਅਤੇ ਐਪ ‘ਚ ਕਈ ਚੈੱਕ ਵੀ ਲਗਾਏ ਗਏ। ਇਸ ਨਾਲ ਇਨ੍ਹਾਂ ਘਟਨਾਵਾਂ ‘ਚ ਤਾਂ ਕਮੀ ਆਈ ਹੈ ਪਰ ਹਾਲੇ ਵੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ।